GTA News Media

Top Info Bar
22.1°C Toronto Loading date...
Canada

ਕੈਨੇਡਾ ਦੀ ਹਵਾਈ ਆਵਾਜਾਈ ਲਈ ਪਾਇਲਟਾਂ ਦੀ ਘਾਟ ਬਣੀ ਚੁਣੌਤੀ

ਕੈਨੇਡਾ ਦੀ ਹਵਾਈ ਆਵਾਜਾਈ ਲਈ ਪਾਇਲਟਾਂ ਦੀ ਘਾਟ ਬਣੀ ਚੁਣੌਤੀ
Share this post via:

ਹੁਣ ਜਦੋਂ ਹਵਾਈ ਯਾਤਰਾ ਦੀ ਮੰਗ 2019 ਦੇ ਪੱਧਰ ‘ਤੇ ਵਾਪਸ ਪਹੁੰਚੀ ਹੈ, ਤਾਂ ਇੱਕ ਨਵਾਂ ਮਸਲਾ ਰੁਕਾਵਟ ਬਣਿਆ ਹੈ, ਜੋ ਹੈ ਪਾਇਲਟਾਂ ਦੀ ਘਾਟ। ਟ੍ਰਾਂਸਪੋਰਟ ਕੈਨੇਡਾ ਅਨੁਸਾਰ, ਮਹਾਂਮਾਰੀ ਤੋਂ ਪਹਿਲਾਂ ਵਾਲੇ ਸਮਿਆਂ ਵਿਚ, ਇੱਕ ਸਾਲ ਵਿਚ ਅੰਦਾਜ਼ਨ 1,100 ਪਾਇਲਟ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ। ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਪਾਇਲਟਾਂ ਦੇ ਜੁੜ ਜਾਣ ਨਾਲ, ਕੁਲ ਪਾਇਲਟਾਂ ਦੀ ਸੰਖਿਆ ਏਅਰ ਕੈਨੇਡਾ ਅਤੇ ਵੈਸਟਜੈਟ ਵਰਗੀਆਂ ਵੱਡੀਆਂ ਏਅਰਲਾਈਨਾਂ ਸਮੇਤ ਰੀਜਨਲ ਏਅਰਲਾਈਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਕਾਫ਼ੀ ਹੁੰਦੀ ਸੀ। ਪਰ 2020 ਵਿਚ ਹਵਾਈ ਯਾਤਰਾ ਦੀ ਮੰਗ ਘਟਣ ਨਾਲ ਨਵੇਂ ਪਾਇਲਟਾਂ ਦੀ ਗਿਣਤੀ ਵੀ ਘਟ ਗਈ। ਸਰਕਾਰੀ ਅੰਕੜਿਆਂ ਅਨੁਸਾਰ 2020 ਵਿਚ 500 ਤੋਂ ਵੀ ਘੱਟ ਲਾਇਸੈਂਸੇ ਜਾਰੀ ਕੀਤੇ ਗਏ, ਫਿਰ 2021 ਵਿਚ 300 ਲਾਇਸੈਂਸ ਅਤੇ ਪਿਛਲੇ ਸਾਲ ਤਾਂ ਸਿਰਫ਼ 238 ਲਾਇਸੈਂਸ ਹੀ ਜਾਰੀ ਕੀਤੇ ਗਏ।

ਵਿਭਾਗ ਨੇ ਇੱਕ ਬਿਆਨ ਵਿਚ ਕਿਹਾ ਕਿ ਏਅਰਲਾਈਨ ਸੈਕਟਰ ਵਿਚ ਕਾਮਿਆਂ ਦੀ ਘਾਟ ਇੱਕ ਤਰਜੀਹੀ ਮੁੱਦਾ ਹੈ, ਪਰ ਫ਼ਿਲਹਾਲ ਨਿਯਮਾਂ ਵਿਚ ਨਰਮਾਈ ਕਰਨ ਦਾ ਕੋਈ ਇਰਾਦਾ ਨਹੀ ਹੈ।ਯਾਤਰੀਆਂ ਨੂੰ ਹਵਾਈ ਆਵਾਜਾਈ ਵਿਚ ਕਾਮਿਆਂ ਦੀ ਘਾਟ ਦਾ ਅਸਰ ਮਹਿਸੂਸ ਹੋਣਾ ਸ਼ੁਰੂ ਹੋ ਚੁੱਕਾ ਹੈ। ਦਸੰਬਰ ਦੇ ਅਖ਼ੀਰਲੇ ਹਫ਼ਤੇ ਵਿਚ ਸਨਵਿੰਗ ਏਅਰਲਾਈਨਜ਼ ਦੀਆਂ 67 ਫ਼ਲਾਈਟਾਂ ਰੱਦ ਹੋਣ ਦਾ ਇੱਕ ਕਾਰਨ ਸਟਾਫ਼ ਦੀ ਕਮੀ ਸੀ। ਵੱਡੀਆਂ ਏਅਰਲਾਈਨਾਂ ਵਿਚ ਤਜਰਬੇਕਾਰ ਪਾਇਲਟਾਂ ਦੀ ਤਨਖ਼ਾਹਾਂ ਵਧੇਰੇ ਅਤੇ ਤੇਜ਼ੀ ਨਾਲ ਵਧਦੀਆਂ ਹਨ, ਜਿਸ ਕਰਕੇ ਪਾਇਲਟ ਆਪਣੀ ਮਰਜ਼ੀ ਮੁਤਾਬਕ ਏਅਰਲਾਈਨ ਦੀ ਚੋਣ ਕਰਦੇ ਹਨ। ਨਤੀਜੇ ਵੱਜੋਂ ਹੋਰ ਏਅਰਲਾਈਨਾਂ ਲਈ ਪਾਇਲਟਾਂ ਦੀ ਘਾਟ ਹੋ ਜਾਂਦੀ ਹੈ।

(ਸੀਬੀਸੀ ਨਿਊਜ਼)