Toronto
1…ਬੀਤੇ ਦਿਨ ਜੀ ਮੀਡੀਆ ਗਰੁੱਪ ਦੇ ਹਰਜਿੰਦਰ ਗਿੱਲ ਵੱਲੋਂ ਆਉਣ ਵਾਲੀ ਪੰਜਾਬੀ ਫ਼ਿਲਮ ਗੋਲ-ਗੱਪੇ ਦੀ ਪਰਮੋਸ਼ਨ ਲਈ ਇੱਕ ਪ੍ਰੈਸ ਕਾਨਫਰੰਸ ਦਾ ਅਯੋਜਨ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਉਘੇ ਬਾਲੀਵੁੱਡ ਸਟਾਰ ਰਜਤ ਬੇਦੀ ਵਲੋ ਸਥਾਨਕ ਪੰਜਾਬੀ ਮੀਡੀਆ ਨਾਲ ਇਕ ਮਿਲਣੀ ਦੌਰਾਨ ਦੱਸਿਆ ਗਿਆ ਕਿ ਸਮੀਪ ਕੰਗ ਦੀ ਨਿਰਦੇਸ਼ਨਾ ਹੇਠ ਬਣਾਈ ਗਈ ਨਵੀ ਪੰਜਾਬੀ ਫਿਲਮ ਗੋਲ ਗੱਪੇ ਇਸ 17 ਫਰਵਰੀ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਨੂੰ ਲੋਟਪੋਟ ਕਰਨ ਦੇਣ ਵਾਲੀ ਇਸ ਮਜ਼ਾਹੀਆ ਫਿਲਮ ਵਿਚ ਪੰਜਾਬੀ ਸਟਾਰ ਬੀਨੂ ਢਿੱਲੋਂ ਦੇ ਨਾਲ ਬੀ ਐਨ ਸ਼ਰਮਾ ਤੇ ਰਜਤ ਬੇਦੀ ਤੋ ਇਲਾਵਾ ਇਹਾਨਾ ਢਿੱਲੋਂ, ਨਵਨੀਤ ਕੌਰ ਢਿੱਲੋਂ ਦੀਆਂ ਭੂਮਿਕਾਵਾਂ ਸ਼ਾਮਿਲ ਹਨ। ਪ੍ਰੈਸ ਕਾਨਫਰੰਸ ਦੌਰਾਨ ਰਜਤ ਬੇਦੀ ਨੇ ਬਾਲੀਵੁਡ ਤੋ ਪਾਲੀਵੁੱਡ ਵੱਲ ਪਰਤਣ ਤੇ ਇਸ ਫਿਲਮ ਵਿਚ ਮਜ਼ਾਹੀਆ ਰੋਲ ਅਦਾ ਕਰਨ ਤੇ ਵੱਡੇ ਪੰਜਾਬੀ ਸਟਾਰਾਂ ਨਾਲ ਕੰਮ ਕਰਨ ਨੂੰ ਆਪਣੇ ਤਜੁਰਬੇ ਨੂੰ ਨਿਵੇਕਲਾ ਦੱਸਿਆ। ਉਸਨੇ ਕਿਹਾ ਕਿ ਉਸਨੇ ਪਹਿਲੀ ਵਾਰ ਕਿਸੇ ਪੰਜਾਬੀ ਮੂਵੀ ਵਿਚ ਮਜ਼ਾਹੀਆ ਰੋਲ ਕੀਤਾ ਹੈ ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ। ਇਸ ਮੌਕੇ ਉਹਨਾਂ ਪੰਜਾਬੀ ਫਿਲਮ ਗੋਲਗੱਪੇ ਦੀ ਕਹਾਣੀ ਅਤੇ ਇਸਦੀ ਸ਼ੁਰੂਆਤ ਸਬੰਧੀ ਆਪਣੇ ਅਨੁਭਵ ਪੱਤਰਕਾਰਾਂ ਨਾਲ ਸਾਂਝੇ ਕੀਤੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਵੀਡੀੳ ਕਾਨਫਰੰਸ ਰਾਹੀਂ ਸਮੀਪ ਕੰਗ ਅਤੇ ਬੀਨੂੰ ਢਿਲੋ ਵੱਲੋਂ ਵੀ ਆਪਣੇ ਅਨੁਭਵ ਸਾਂਝੇ ਕੀਤੇ ਗਏ ।
2….ਕੈਨੇਡਾ ਤੋਂ ਦੁੱਖਭਰੀ ਖ਼ਬਰ ਸਾਹਮਣੇ ਆਈ ਹੈ। ਇਥੇ ਰੋਜ਼ੀ-ਰੋਟੀ ਦੀ ਭਾਲ ਲਈ ਪੰਜਾਬ ਦੇ ਰੋਪੜ ਤੋਂ ਗਏ ਇਕ ਵਿਅਕਤੀ ਦੀ ਦਿਲਾ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ,,, ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋਕਿ ਰੋਪੜ ਦੇ ਪਿੰਡ ਹੁਸੈਨਪੁਰ ਦਾ ਰਹਿਣ ਵਾਲਾ ਸੀ,,,ਉਕਤ ਵਿਅਕਤੀ ਦੇ ਦੋ ਬੱਚੇ ਹਨ,,, ਗੁਰਪ੍ਰੀਤ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਜਿਵੇਂ ਹੀ ਖ਼ਬਰ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਪਰਿਵਾਰ ਵਿਚ ਮਾਤਮ ਛਾ ਗਿਆ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।
Vancouver
3…5 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਦਿਹਾੜਾ ਪੂਰੇ ਦੇਸ਼ ਭਰ ਵਿਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ,,,ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਵੱਲੋਂ ਵੀ ਇਸ ਸਬੰਧੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ,,,ਅਤੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ,,,,ਜਿਸ ਵਿੱਚ ਕਮਿਊਨਿਟੀ ਦੇ ਲੋਕਾਂ ਵੱਲੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਕੀਰਤਨ ਪ੍ਰੋਗਰਾਮ ਦਾ ਵੀ ਇਸ ਮੌਕੇ ਪ੍ਰਬੰਧ ਕੀਤਾ ਗਿਆ,,,ਇਸ ਮੌਕੇ ਬੀਸੀ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ।
Winnipeg
4.. ਇੱਕ ਪਾਸੇ ਖਬਰ ਆ ਰਹੀ ਹੈ ਕਿ ਕੈਨੇਡੀਅਨ ਲੇਬਰ ਮਾਰਿਕਟ ਵੱਖ ਵੱਖ ਖੇਤਰਰਾਂ ਵਿੱਚ ਹੁੰਨਰਮੰਦ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ ਅਤੇ ਦੂਜੇ ਪਾਸੇ International skilled workers ਵਲੋਂ Winnipeg ਵਿਖੇ ਸ਼ਾਂਤੀਮਾਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਸਰਕਾਰ ਅੱਗੇ ਮੰਗਾਂ ਰਖਿਆ ਜਾ ਰਹੀਆਂ ਹਨ,,,ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦੀ ਆਵਾਜ ਸੁਣੀ ਨਹੀਂ ਜਾ ਰਹੀ,,, ਜਿਸ ਕਾਰਨ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
Ontario
5.. ਮੈਰਿਟ ਸਟਾਈਲਜ਼ ਨੂੰ ਰਸਮੀ ਤੌਰ ਉੱਤੇ ਓਨਟਾਰੀਓ ਐਨਡੀਪੀ ਦਾ ਨਵਾਂ ਆਗੂ ਚੁਣ ਲਿਆ ਗਿਆ,,,ਬਹੁਗਿਣਤੀ ਪਾਰਟੀ ਮੈਂਬਰਾਂ ਵੱਲੋਂ ਆਪਣੀ ਇਸ ਇਕਲੌਤੀ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਈ ਗਈ,,,ਡਾਊਨਟਾਊਨ ਵਿੱਚ ਕਰਵਾਏ ਗਏ ਇੱਕ ਈਵੈਂਟ ਵਿੱਚ ਕਰਵਾਈ ਗਈ ਇਸ ਲੀਡਰਸਿ਼ਪ ਸਬੰਧੀ ਵੋਟ ਤੋਂ ਬਾਅਦ ਪਾਰਟੀ ਵੱਲੋਂ ਸਟਾਈਲ ਨੂੰ ਆਗੂ ਚੁਣੇ ਜਾਣ ਦੀ ਪੁਸ਼ਟੀ ਕੀਤੀ ਗਈ। ਹੁਣ ਸਟਾਈਲ ਵਿਧਾਨਸਭਾ ਵਿੱਚ ਮੁੱਖ ਵਿਰੋਧੀ ਧਿਰ ਦੀ ਆਗੂ ਹੋਵੇਗੀ। ਇਸ ਮੌਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸਟਾਈਲਜ਼ ਨੇ ਆਖਿਆ ਕਿ ਅੱਜ ਤੋਂ ਡੱਗ ਫੋਰਡ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਓਨਟਾਰੀਓ ਦੇ ਉੱਜਲੇ ਭਵਿੱਖ ਲਈ ਅਸੀਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ।
Brampton
6.. ਬਰੈਂਪਟਨ ਵਿਚ ਕਾਰ ਚੋਰੀ ਦੀਆਂ ਘਟਨਾਵਾਂ ਵਿਚ ਵਾਧੇ ਦੇ ਮੱਦੇਨਜ਼ਰ ਬਰੈਂਪਟਨ ਵਿਚ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਜਲਦੀ ਹੀ ਅਜਿਹੇ ਸਿਗਨਲ ਰੋਕਣ ਵਾਲੇ ਚਾਬੀ ਕਵਰ ਦਿੱਤੇ ਜਾ ਸਕਦੇ ਹਨ, ਜਿਹੜੇ ਉਹਨਾਂ ਦੀਆਂ ਕਾਰਾਂ ਨੂੰ ਚੋਰੀ ਹੋਣ ਤੋਂ ਬਚਾਅ ਸਕਦੇ ਹਨ। ਮੇਅਰ ਪੈਟਰਿਕ ਬ੍ਰਾਊਨ ਵੱਲੋਂ ਅਜਿਹਾ ਹੀ ਇੱਕ ਪ੍ਰਸਤਾਵ ਲਿਆਂਦਾ ਗਿਆ ਹੈ। ਸਿਟੀ ਵੱਲੋਂ ਕਾਰ ਮਾਲਕਾਂ ਨੂੰ ਮੁਫ਼ਤ ਵਿਚ ਫ਼ੈਰਡੇ ਬੈਗ ਯਾਨੀ ਵਿਸ਼ੇਸ਼ ਚਾਬੀ ਕਵਰ ਦਿੱਤੇ ਜਾਣਗੇ,,,,ਫ਼ੈਰਾਡੇ ਬੈਗ ਸਿਗਨਲ ਰੋਕਣ ਲਈ ਤਿਆਰ ਕੀਤਾ ਇੱਕ ਪਾਊਚ ਹੁੰਦਾ ਹੈ, ਜਿਸ ਨਾਲ ਰੇਡੀਓ ਤਰੰਗਾਂ ਨੂੰ ਹੈਕ ਕਰਕੇ ਹੋਣ ਵਾਲੀ ਕਾਰਾਂ ਦੀ ਚੋਰੀ ਰੋਕੀ ਜਾ ਸਕਦੀ ਹੈ।
Toronto
7… ਬੀਤੇ ਦਿਨ International ਸਿੱਖ ਸਟੂਡੈਂਟਸ ਐਸੋਸੀਏਸ਼ਨ ਵਲੋਂ ਇਮੀਗ੍ਰੇਸ਼ਨ ਸੈਮੀਨਾਰ ਐਂਡ ਮੈਂਟਲ ਵਰਕਸ਼ਾਮਪ ਫਾਰ ਇੰਟਰਨੈਸ਼ਨਲ ਸਟੂਡੈਟਸ ਰੱਖਿਆ ਗਿਆ ,,, ਜਿਸ ਵਿਚ ਵਿਧਿਆਰਥਿਆ ਤੋਂ ਲੈ ਕੇ ਕਮਿਊਨਟੀ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਹਕਾ ਲਈ ਗਿਆਨ ਪ੍ਰਾਪਤ ਕੀਤਾ,,,,ਆਰਗੇਨਾਇਜ਼ਰਸ ਮੁਤਾਬਿਕ ਉਹਨਾਂ ਦਾ ਮੁੱਖ ਮਕਸਦ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਸੀ,,,ਅਤੇ ਇਹ ਦਿਲਾਸਾ ਦੇਣ ਕੀ ਸਾਰੀ ਹੀ ਕਮਿਊਨਿਟੀ ਉਹਨਾਂ ਦੇ ਨਾਲ ਹੈ।
Toronto
8… ਕੈਨੇਡਾ ਵਿਚ ਵਰਕ ਪਰਮਿੱਟ ਤੇ ਕੰਮ ਕਰਨ ਵਾਲੇ ਲੋਕਾਂ ਲਈ, Labour Market Impact Assessment ਇੱਕ ਅਜਿਹਾ ਨਾਮ ਹੈ, ਜਿਸ ਨੂੰ ਕੈਨੇਡਾ ਵਿਚ ਪ੍ਰਵਾਸੀਆਂ ਵਾਸਤੇ ਇੱਕ ਅਹਿਮ ਦਸਤਾਵੇਜ਼ ਵਜੋਂ ਦੇਖਿਆ ਜਾਂਦਾ ਹੈ। ਪਰ Labour Market Impact Assessment ਲੈਣ ਲਈ, ਕਈ ਲੋਕਾਂ ਨੂੰ ਵੱਡੀਆਂ ਰਕਮਾਂ ਤਾਰਨੀਆਂ ਪੈਂਦੀਆਂ ਹਨ, ਅਤੇ ਇਸ ਦੌਰਾਨ Working professionals ਨੂੰ ਬਹੁਤ ਪ੍ਰੇਸ਼ਾਨੀਆਂ ਅਤੇ ਮਾਨਸਿੱਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
US
9…ਆਕਾਸ਼ ਵਿੱਚ ਮੌਜੂਦ ਕਥਿਤ ਤੌਰ ਉੱਤੇ ਚੀਨ ਦੇ ਸੂਹੀਆ ਬਲੂਨ ਨੂੰ ਅਮਰੀਕੀ ਫੌਜ ਵੱਲੋਂ ਫੁੰਡ ਸੁੱਟਿਆ ਗਿਆ,,, ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਤੇ ਉਹ ਬੁੱਧਵਾਰ ਨੂੰ ਹੀ ਇਸ ਨੂੰ ਫੁੰਡ ਦੇਣਾ ਚਾਹੁੰਦੇ ਸਨ। ਫਿਰ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਇਸ ਨੂੰ ਫੁੰਡਣ ਦਾ ਸਹੀ ਸਮਾਂ ਉਦੋਂ ਹੋਵੇਗਾ ਜਦੋਂ ਇਹ ਪਾਣੀ ਦੇ ਉੱਤੇ ਹੋਵੇਗਾ। ਫੌਜੀ ਅਧਿਕਾਰੀਆਂ ਵੱਲੋਂ ਆਖਿਆ ਗਿਆ ਕਿ ਜੇ 60,000 ਫੁੱਟ ਦੀ ਉਚਾਈ ਤੋਂ ਇਸ ਨੂੰ ਫੁੰਡ ਕੇ ਹੇਠਾਂ ਲਿਆਂਦਾ ਗਿਆ ਤਾਂ ਜ਼ਮੀਨ ਉੱਤੇ ਮੌਜੂਦ ਲੋਕਾਂ ਲਈ ਇਹ ਖਤਰਾ ਹੋ ਸਕਦਾ ਹੈ।
Brampton
10.. ਬਰੈਂਪਟਨ ਵਿਚ ਸਥਿੱਤ ਇੱਕ ਹਿੰਦੂ ਮੰਦਰ ਦੀ ਕਿਸੇ ਵਲੋਂ ਬੇਅੱਦਬੀ ਕੀਤੀ ਗਈ ਹੈ। ਇਸ ਦੌਰਾਨ ਕਿਸੇ ਵਲੋਂ ਭਾਰਤ ਵਿਰੋਧੀ ਭੱਦੀ ਸ਼ਬਦਾਵਲੀ ਲਿਖੀ ਗਈ ਸੀ, ਜਿਸ ਕਾਰਨ ਕਮਿਉਨਟੀ ਵਿਚ ਰੋਹ ਪੈਦਾ ਹੋ ਗਿਆ ਹੈ,,, ਗੌਰੀ ਸ਼ੰਕਰ ਮੰਦਰ ਦੇ ਸੰਸਥਾਪਕ ਅਤੇ ਪੁਜਾਰੀ ਨੇ ਭਾਰਤ ਸਰਕਾਰ ਨੂੰ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੇ ਪਾਸਪੋਰਟ ਰੱਦ ਕਰਨ ਦੀ ਅਪੀਲ ਕੀਤੀ ਹੈ,,,ਨਾਲ ਹੀ ਉਹਨਾਂ ਕੈਨੇਡੀਅਨ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੰਦਰ ਵਿੱਚ ਭੰਨ-ਤੋੜ ਕਰਨ ਅਤੇ ਇਸ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਸੰਦੇਸ਼ ਲਿਖਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਨ੍ਹਾਂ ਗਤੀਵਿਧੀਆਂ ਨਾਲ ਭਾਰਤੀ ਭਾਈਚਾਰੇ ਵਿੱਚ ਗੁੱਸਾ ਹੈ।
(ਚਮਕੌਰ ਸਿੰਘ ਮਾਛੀਕੇ)