GTA News Media

Top Info Bar
22.1°C Toronto Loading date...
Crime World

ਆਸਟਰੇਲੀਆ ‘ਚ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਪੰਜਾਬੀ ਨੌਜਵਾਨ ਨੇ ਸਵਿਕਾਰ ਕੀਤਾ ਦੋਸ਼

ਆਸਟਰੇਲੀਆ ‘ਚ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਪੰਜਾਬੀ ਨੌਜਵਾਨ ਨੇ ਸਵਿਕਾਰ ਕੀਤਾ ਦੋਸ਼
Share this post via:

ਆਸਟਰੇਲੀਆ ਪੰਜਾਬੀ ਨੌਜਵਾਨ ਤਾਰਿਕਜੌਤ ਸਿੰਘ ਨੇ 21 ਸਾਲਾ ਕੁੜੀ ਦਾ ਕਤਲ ਕੀਤਾ ਸੀ।ਹੁਣ ਸਾਲ ਬਾਅਦ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਸਵਿਕਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ 21 ਸਾਲਾ ਜੈਸਮੀਨ ਕੌਰ  ਨਰਸਿੰਗ ਦੀ ਵਿਦਿਆਰਥਣ ਸੀ।  ਜਿਸਦੀ ਲਾਸ਼ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਮਿਲੀ ਸੀ। ਇਸ ਮਾਮਲੇ ‘ਚ ਤਾਰਿਕਜੋਤ ‘ਤੇ ਮੁਕਦਮਾ ਚਲ ਰਿਹਾ ਸੀ । ਮਾਰਚ 2021 ਵਿੱਚ ਤਾਰਕਿਜੋਤ ‘ਤੇ ਸਾਬਕਾ ਪ੍ਰੇਮਿਕਾ ਨੂੰ ਅਗਵਾ ਅਤੇ ਕਤਲ ਕਰਨ ਦੇ ਦੋਸ਼ ਲੱਗੇ ਸਨ।

ਜੈਸਮੀਨ ਦੀ ਲਾਸ਼ ਕੁਝ ਦਿਨਾ ਬਾਅਦ ਕੰਮ ਵਾਲੀ ਜਗਾ ਤੋਂ 400 ਕਿਲੋਮੀਟਰ ਦੀ ਦੂਰੀ ਤੋਂ ਲੱਭੀ ਗਈ ਸੀ। ਪਿਛਲੇ ਸਾਲ ਹੋਈ ਸੁਣਵਾਈ ‘ਚ ਤਾਰਿਕਜੋਤ ਨੇ ਦੋਸ਼ ਕਬੂਲ ਨਹੀਂ ਕੀਤਾ ਸੀ ਪਰ ਹੁਣ ਅਦਾਲਤ ‘ਚ ਉਸਨੇ ਆਪਣੀ ਪਟੀਸ਼ਨ ਨੂੰ ਦੋਸ਼ ‘ਚ ਬਦਲ ਦਿਤਾ ਹੈ।  ਪਰਿਵਾਰਕ ਮੈਂਬਰਾਂ ਨੇ ਜੈਸਮੀਨ ਦੇ ਲਾਪਤਾ ਹੋਣ ਦੀ ਸੂਚਨਾ ਦਿਤੀ ਗਈ ਸੀ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਸੀ ਕਿ ਜੈਸਮੀਨ ਕੰਮ ‘ਤੇ ਕਿਉਂ ਨਹੀਂ ਆਈ। ਜਿਸ ਤੋਂ ਬਾਅਦ ਜੈਸਮੀਨ ਦੀ ਭਾਲ ਸ਼ੂਰੂ ਕਰ ਦਿਤੀ ਗਈ ਸੀ।ਪੁਲਿਸ ਨੂੰ ਫਿਰ ਜੈਸਮੀਨ ਦੀ ਲਾਸ਼ ਬਰਾਮਦ ਹੋਈ ਸੀ।