GTA News Media

Top Info Bar
22.1°C Toronto Loading date...
Crime Toronto/GTA

ਪੰਜਾਬੀ ਡਰਾਈਵਰ ਕੋਲੋਂ 84 ਕਿਲੋ ਕੋਕੀਨ ਬਰਾਮਦ

ਪੰਜਾਬੀ ਡਰਾਈਵਰ ਕੋਲੋਂ 84 ਕਿਲੋ ਕੋਕੀਨ ਬਰਾਮਦ
Share this post via:

ਓਨਟਾਰੀਓ- ਪਹਿਲਾਂ ਜਿਥੇ ਬਲੂ ਵਾਟਰ ਬਰਿਜ  ਤੋਂ 44 ਸਾਲਾ ਪੰਜਾਬੀ ਟਰੱਕ ਡਰਾਈਵਰ ਵਿਕਰਮ ਦੱਤਾ ਅਤੇ ਉਸਦਾ ਸਾਥੀ ਕੋਕੀਨ ਨਾਲ ਫੜਿਆ ਗਿਆ ਸੀ। ਹੁਣ ਫਿਰ ਉਸੇ ਜਗ੍ਹਾ ਤੋਂ ਇਕ ਹੋਰ ਡਰਾਈਵਰ ਗ੍ਰਿਫਤਾਰ ਕੀਤਾ ਗਿਆ। ਕੈਲਡਨ ਨਾਲ ਸਬਧਿੰਤ 55 ਸਾਲਾ ਟਰੱਕ ਡਰਾਈਵਰ ਚੰਦਰ ਸਿੱਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੰਦਰ ਬਲੂ ਵਾਟਰ ਬਰਿਜ ਤੋਂ ਨਸ਼ੇ ਨੂੰ ਅਮਰੀਕਾ ਤੋਂ ਕੈਨੇਡਾ ਲਿਆ ਰਿਹਾ ਸੀ। ਟਰੇਲਰ ਦੀ ਜਾਂਚ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ 84 ਕਿਲੋ ਕੋਕੀਨ ਬਰਾਮਦ ਕੀਤੀ।

CBSA  ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਸ਼ੱਕੀ ਕੋਕੀਨ ਜ਼ਬਤ ਕਰ ਲਈ ਹੈ। RCMP ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਉੱਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਮਾਮਲਾ ਫਿਲਹਾਲ ਸਾਰਨੀਆ ਸਥਿਤ ਓਨਟਾਰੀਓ ਕੋਰਟ ਆਫ ਜਸਟਿਸ ਦੇ ਸਾਹਮਣੇ ਹੈ। ਨਸ਼ੇ ਦੇ ਚਲਦਿਆਂ ਰੋਜਾਨਾ ਕੈਨੇਡਾ ਵਿੱਚ 20 ਦੇ ਕਰੀਬ ਮੌਤਾਂ ਹੁੰਦੀਆਂ ਹਨ ਤੇ ਇਸਦੀ ਚਪੇਟ ਵਿੱਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਵੀ ਆ ਰਹੇ ਹਨ।