GTA News Media

Top Info Bar
22.1°C Toronto Loading date...
Canada

ਟਰੂਡੋ ਦੇ ਹੈਲਥ-ਕੇਅਰ ਫ਼ੰਡਿੰਗ ਪ੍ਰਸਤਾਵ ਨੂੰ ਵਿਚਾਰਨ ਲਈ ਸੋਮਵਾਰ ਨੂੰ ਮਿਲਣਗੇ ਪ੍ਰੀਮੀਅਰਜ਼

ਟਰੂਡੋ ਦੇ ਹੈਲਥ-ਕੇਅਰ ਫ਼ੰਡਿੰਗ ਪ੍ਰਸਤਾਵ ਨੂੰ ਵਿਚਾਰਨ ਲਈ ਸੋਮਵਾਰ ਨੂੰ ਮਿਲਣਗੇ ਪ੍ਰੀਮੀਅਰਜ਼
Share this post via:

ਲੰਘੇ ਮੰਗਲਵਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਸੀ ਕਿ ਫ਼ੈਡਰਲ ਸਰਕਾਰ ਕੈਨੇਡਾ ਦੇ ਚਰਮਰਾ ਰਹੇ ਹੈਲਥ ਸਿਸਟਮ ਵਿਚ ਨਵੀਂ ਜਾਨ ਪਾਉਣ ਖ਼ਾਤਰ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਤਕਰੀਬਨ 46.2 ਬਿਲੀਅਨ ਡਾਲਰ ਦੇ ਨਵੇਂ ਫ਼ੰਡ ਦੇਣ ਲਈ ਤਿਆਰ ਹੈ। ਫ਼ੈਡਰਲ ਸਰਕਾਰ ਵੱਲੋਂ ਪ੍ਰਸਤਾਵਿਤ ਹੈਲਥ-ਕੇਅਰ ਫ਼ੰਡਿੰਗ ਨੂੰ ਵਿਚਾਰਨ ਲਈ ਹੁਣ ਪ੍ਰੀਮੀਅਰ ਸ਼ੁੱਕਰਵਾਰ ਦੀ ਬਜਾਏ ਸੋਮਵਾਰ ਨੂੰ ਮੁਲਾਕਾਤ ਕਰਨਗੇ। ਪ੍ਰੀਮੀਅਰਾਂ ਨੇ ਅਜੇ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ ਹੈ।

ਮੈਨੀਟੋਬਾ ਦੀ ਪ੍ਰੀਮੀਅਰ ਹੈਦਰ ਸਟੀਫ਼ਨਸਨ, ਜੋਕਿ ਕੌਂਸਲ ਔਫ਼ ਫ਼ੈਡਰੇਸ਼ਨ ਦੀ ਮੁਖੀ ਹਨ, ਨੇ ਮੰਗਲਵਾਰ ਨੂੰ ਕਿਹਾ ਸੀ ਕਿ ਟਰੂਡੋ ਦਾ ਪ੍ਰਸਤਾਵ ਉਮੀਦ ਤੋਂ ਕਾਫੀ ਘੱਟ ਹੈ। ਸਟੀਫ਼ਨਸਨ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੀਮੀਅਰ ਹੁਣ ਸੋਮਵਾਰ ਨੂੰ ਮਿਲਣ ਲਈ ਸਹਿਮਤ ਹੋਏ ਹਨ। ਇਸ ਹਫ਼ਤੇ ਓਟਾਵਾ ਵਿਚ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰਾਂ ਦੀ ਬੈਠਕ ਤੋਂ ਬਾਅਦ ਕੁਝ ਪ੍ਰੀਮੀਅਰਾਂ ਦੇ ਟ੍ਰੈਵਲ ਕਰਨ ਕਰਕੇ ਬੈਠਕ ਨੂੰ ਅੱਗੇ ਪਾਇਆ ਗਿਆ ਹੈ। ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਪ੍ਰਸਤਾਵ ਬਾਰੇ ਗੱਲ ਕਰਨ ਲਈ ਵੀਰਵਾਰ ਨੂੰ ਫ਼ੈਡਰਲ ਹੈਲਥ ਮਿਨਿਸਟਰ ਅਤੇ ਇੰਟਰ ਗਵਰਨਮੈਂਟਲ ਮਿਨਿਸਟਰ ਨਾਲ ਮੁਲਾਕਾਤ ਕੀਤੀ।