GTA News Media

Top Info Bar
22.1°C Toronto Loading date...
Entertainment World

ਭਾਰਤ ਵਿੱਚ ਹੋਏ ਗੈਂਗਰੇਪ ‘ਤੇ ਬਣਾਈ ਫ਼ਿਲਮ ਨੇ ਨੌਰਥ ਅਮਰੀਕਾ ’ਚ ਜਿੱਤੇ ਕਈ ਸਨਮਾਨ

ਭਾਰਤ ਵਿੱਚ ਹੋਏ ਗੈਂਗਰੇਪ ‘ਤੇ ਬਣਾਈ ਫ਼ਿਲਮ ਨੇ ਨੌਰਥ ਅਮਰੀਕਾ ’ਚ ਜਿੱਤੇ ਕਈ ਸਨਮਾਨ
Share this post via:

ਨੌਰਥ ਅਮਰੀਕਾ ਦੇ ਫ਼ਿਲਮ ਫੈਸਟੀਵਲਜ਼ ਵਿੱਚ ਝਾਰਖੰਡ ਦੇ ਇਕ ਪਿੰਡ ਵਿੱਚ ਇਕ 13 ਸਾਲ ਦੀ ਲੜਕੀ ਨਾਲ ਹੋਏ ਗੈਂਗਰੇਪ ‘ਤੇ ਬਣਾਈ ਗਈ ਦਸਤਾਵੇਜ਼ੀ ਫ਼ਿਲਮ ਟੂ ਕਿੱਲ ਆ ਟਾਈਗਰ  ਲਗਾਤਾਰ ਇਨਾਮ ਜਿੱਤ ਰਹੀ ਹੈ ਅਤੇ ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੂੰ ਭਾਰਤੀ ਮੂਲ ਦੀ ਨਿਸ਼ਾ ਪਾਹੁਜਾ ਵੱਲੋਂ ਬਣਾਇਆ ਗਿਆ ਹੈ। ਨਿਸ਼ਾ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਲੰਘੇ ਸਾਲ ਟੋਰੌਂਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਦਿਖਾਏ ਜਾਣ ਤੋਂ ਬਾਅਦ ਹੁਣ ਫ਼ਿਲਮ ਨੂੰ ਵਿਕਟੋਰੀਆ ਫ਼ਿਲਮ ਫ਼ੈਸਟੀਵਲ ਲਈ ਚੁਣਿਆ ਗਿਆ ਹੈ। ਇਸਤੋਂ ਇਲਾਵਾ ਫ਼ਿਲਮ ਨੂੰ ਟੋਰੌਂਟੋ ਦੇ ਹੌਟ ਡੌਕ ਸਿਨੇਮਾ , ਹੈਮਿਲਟਨ , ਐਡਮੰਟਨ ਅਤੇ ਕਿਊਬੈਕ ਦੇ ਸਿਨੇਮਾਘਰਾਂ ‘ਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।

ਇਹ ਫ਼ਿਲਮ ਝਾਰਖੰਡ ਦੇ ਇਕ ਪਰਿਵਾਰ ‘ਤੇ ਅਧਾਰਿਤ ਹੈ, ਜਿੰਨ੍ਹਾਂ ਦੀ 13 ਵਰ੍ਹਿਆਂ ਦੀ ਲੜਕੀ ਦਾ ਉਸ ਸਮੇਂ ਸਮੂਹਿਕ ਬਲਾਤਕਾਰ ਕੀਤਾ ਗਿਆ , ਜਦੋਂ ਪਰਿਵਾਰ ਇਕ ਵਿਆਹ ਗਿਆ ਹੋਇਆ ਸੀ। ਮਾਮਲਾ ਸਾਹਮਣੇ ਆਉਣ ‘ਤੇ ਪਿੰਡ ਵਾਸੀਆਂ ਨੇ ਲੜਕੀ ਦਾ ਵਿਆਹ ਬਲਾਤਕਾਰ ਕਰਨ ਵਾਲਿਆਂ ਵਿੱਚੋਂ ਕਿਸੇ ਨਾਲ ਕਰਨ ਦਾ ਸੁਝਾਅ ਦਿੱਤਾ ਪਰ ਪਰਿਵਾਰ ਦੋਸ਼ੀਆਂ ਨੂੰ ਸਜ਼ਾ ਦਵਾਉਣ ‘ਤੇ ਬਜਿੱਦ ਸੀ। ਨਿਸ਼ਾ ਨੇ ਦੱਸਿਆ ਕਿ ਪਰਿਵਾਰ ਨੂੰ ਕਰੀਬ ਡੇਢ ਸਾਲ ਵਿੱਚ ਇਨਸਾਫ਼ ਮਿਲ ਗਿਆ, ਪਰ ਉਹਨਾਂ ਨੂੰ ਫ਼ਿਲਮ ਬਣਾਉਣ ਵਿੱਚ ਕਈ ਸਾਲ ਦਾ ਸਮਾਂ ਲੱਗਿਆ। ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤ ਵਿੱਚ ਹਰ 20 ਮਿੰਟਾਂ ਵਿੱਚ ਔਰਤ ਨਾਲ ਬਲਾਤਕਾਰ ਦੀ ਘਟਨਾ ਵਾਪਰਦੀ ਹੈ। ਅਜਿਹੀ ਕਹਾਣੀ ਦਰਅਸਲ ਪੂਰੇ ਦੇਸ਼ ਦੀ ਕਹਾਣੀ ਦੱਸ ਰਹੀ ਹੁੰਦੀ ਹੈ। ਉਹਨਾਂ ਕਿਹਾ ਇਹ ਫ਼ਿਲਮ ਪਰਿਵਾਰ ਨੂੰ ਕਾਨੂੰਨੀ ਲੜਾਈ ਦੌਰਾਨ  ਆਈਆਂ ਚੁਣੌਤੀਆਂ ਨੂੰ ਉਭਾਰਦੀ ਹੈ।

(CBC News)