GTA News Media

Top Info Bar
22.1°C Toronto Loading date...
Punjab World

ਕੈਨੇਡਾ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਕਰ ਸਕਦੈ ਤੇਜ਼

ਕੈਨੇਡਾ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਕਰ ਸਕਦੈ ਤੇਜ਼
Share this post via:

ਇਮੀਗ੍ਰੇਸ਼ਨ ਮਿਨਿਸਟਰ ਨੇ ਸੰਕੇਤ ਦਿੱਤੇ ਹਨ ਕਿ ਕੈਨੇਡਾ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਦੇ ਇਮੀਗ੍ਰੇਸ਼ਨ ਬਿਨੈਕਾਰਾਂ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਕਰ ਸਕਦਾ ਹੈ। ਸੋਮਵਾਰ ਨੂੰ ਤੁਰਕੀ ਅਤੇ ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਇਮਾਰਤਾ ਤਬਾਹ ਹੋ ਗਈਆਂ ਹਨ। ਭੂਚਾਲ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਹੁਣ ਤੱਕ ਦੇ ਅੰਕੜਿਆਂ ਅਨੁਸਾਰ 25000 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਲੱਖਾਂ ਲੋਕ ਬੇਘਰ ਅਤੇ ਖਾਣ-ਪੀਣ ਲਈ ਮੁਹਤਾਜ ਹੋ ਗਏ ਹਨ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਇਸ ‘ਤੇ ਗ਼ੌਰ ਕਰ ਰਿਹਾ ਹੈ ਕਿ ਜਿਹਨਾਂ ਬਿਨੈਕਾਰਾਂ ਦੀਆਂ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਅਰਜ਼ੀਆਂ ਪਹਿਲਾਂ ਤੋਂ ਹੀ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਵਿਚ ਮੌਜੂਦ ਹਨ, ਉਹਨਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।

ਕੈਨੇਡਾ ਦੀ ਟੀਮ ਭੂਚਾਲ ਤੋਂ ਅਗਲੇ ਦਿਨ ਹੀ ਨੇਪਾਲ ਚਲੀ ਗਈ ਸੀ। ਇਸ ਭੂਚਾਲ ਵਿਚ 9,000 ਲੋਕਾਂ ਦੀ ਮੌਤ ਹੋਈ ਸੀ। ਮੁਲਾਂਕਣ ਟੀਮ ਦੇ ਛੇ ਦਿਨਾਂ ਬਾਅਦ ਕੈਨੇਡਾ ਨੇ 200 ਜਣਿਆਂ ਦੀ ਆਪਣੀ ਰਿਸਪੌਂਸ ਟੀਮ ਭੇਜੀ ਸੀ। ਇਸ ਕੈਨੇਡੀਅਨ ਰਿਸਪੌਂਸ ਟੀਮ ਨੇ ਮੈਡੀਕਲ, ਇੰਜੀਨੀਅਰਿੰਗ, ਸੜਕਾਂ ਸਾਫ਼ ਕਰਨ, ਮਲਬਾ ਹਟਾਉਣ ਵਰਗੇ ਕਾਰਜਾਂ ਵਿਚ ਮਦਦ ਕੀਤੀ ਸੀ। ਤੁਰਕੀ ਅਤੇ ਸੀਰੀਆ ਵਿਚ ਅਜੇ ਵੀ ਲੋਕ ਮਲਬੇ ਹੇਠ ਦਬੇ ਹੋ ਸਕਦੇ ਹਨ ਅਤੇ ਉਹਨਾਂ ਨੂੰ ਬਚਾਉਣ ਅਤੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਸੰਯੁਕਤ ਰਾਸ਼ਟਰ ਨੇ ਸਾਰੇ ਦੇਸ਼ਾਂ ਨੂੰ ਇਹਨਾਂ ਦੇਸ਼ਾਂ ਦੀ ਵਿੱਤੀ ਮਦਦ ਦੇ ਨਾਲ ਨਾਲ ਬਚਾਅ ਯਤਨਾਂ ਵਿਚ ਵੀ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਮੰਗਲਵਾਰ ਨੂੰ ਕੈਨੇਡਾ ਨੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ 10 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ ਸੀ। ਫ਼ਿਰ ਬੁੱਧਵਾਰ ਨੂੰ ਸਰਕਾਰ ਨੇ ਕਿਹਾ ਸੀ ਕਿ 6 ਫ਼ਰਵਰੀ ਤੋਂ 22 ਫ਼ਰਵਰੀ ਤੱਕ ਕੈਨੇਡੀਅਨ ਰੈਡ ਕਰੌਸ ਨੂੰ ਡੋਨੇਟ ਕੀਤੀ ਜਾਣ ਵਾਲੀ ਰਾਸ਼ੀ ਦੇ ਬਰਾਬਰ ਦੀ ਰਾਸ਼ੀ ਦਾ ਯੋਗਦਾਨ ਸਰਕਾਰ ਪਾਏਗੀ।

ਦ ਕੈਨੇਡੀਅਨ ਪ੍ਰੈੱਸ