GTA News Media

Top Info Bar
22.1°C Toronto Loading date...
Featured Toronto/GTA

ਬਰੈਂਪਟਨ ਤੋਂ ਲਾਪਤਾ ਹੋਇਆ 24 ਸਾਲਾ ਪੰਜਾਬੀ ਨੌਜਵਾਨ

ਬਰੈਂਪਟਨ ਤੋਂ ਲਾਪਤਾ ਹੋਇਆ 24 ਸਾਲਾ ਪੰਜਾਬੀ ਨੌਜਵਾਨ
Share this post via:

ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਬਾਰੇ ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਬਰੈਂਪਟਨ ਦਾ ਰਹਿਣ ਵਾਲਾ 24 ਸਾਲਾ ਪੰਜਾਬੀ ਨੌਜਵਾਨ ਰਾਜਵੀਰ ਸਿੰਘ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ। ਜਾਣਕਾਰੀ ਮੁਤਾਬਕ ਰਾਜਵੀਰ ਦਾ 10 ਦਿਨਾਂ ਤੋਂ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।

ਹਾਲ ਹੀ ‘ਚ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਦਾ ਰਹਿਣ ਵਾਲਾ 14 ਸਾਲਾ ਲੜਕਾ ਆਰੀਅਨ ਪ੍ਰਕਾਸ਼ ਲਾਪਤਾ ਹੋ ਗਿਆ ਸੀ, ਨੂੰ ਚਾਰ ਦਿਨਾਂ ਬਾਅਦ ਸੁਰੱਖਿਅਤ ਲੱਭ ਲਿਆ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਅੰਤ ਵਿੱਚ ਕੈਨੇਡਾ ਵਿੱਚ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ 22 ਸਾਲਾ ਜਸਕਰਨ ਸਿੰਘ ਵਜੋਂ ਹੋਈ।

ਰਾਜਵੀਰ ਨੂੰ ਆਖਰੀ ਵਾਰ ਬਰੈਂਪਟਨ ਵਿੱਚ ਨਾਰਥ ਪਾਰਕ ਡਰਾਈਵ ‘ਤੇ ਦੇਖਿਆ ਗਿਆ ਸੀ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਰਾਜਵੀਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਇਸ ਨੰਬਰ 365-778-5220 ‘ਤੇ ਸੰਪਰਕ ਕਰੇ।