US ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਐਤਵਾਰ ਨੂੰ ਇੱਕ ਨੋਟਿਸ ਦੇ ਅਨੁਸਾਰ, ਰਾਸ਼ਟਰੀ ਰੱਖਿਆ ਕਾਰਨਾਂ ਕਰਕੇ ਮਿਸ਼ੀਗਨ ਝੀਲ ਉੱਤੇ ਹਵਾਈ ਖੇਤਰ ਨੂੰ ਅਸਥਾਈ ਤੌਰ ‘ਤੇ ਸੀਮਤ ਕਰ ਦਿੱਤਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਰੱਖਿਆ ਦੇ ਕਾਰਨਾਂ ਕਰਕੇ ਹਵਾਈ ਖੇਤਰ ਨੂੰ ਅਸਥਾਈ ਤੌਰ ‘ਤੇ ਸੀਮਤ ਕੀਤਾ ਗਿਆ ਹੈ। ਹਾਲਾਂਕਿ, ਪੈਂਟਾਗਨ ਜਾਂ FAA ਤੋਂ ਇਸ ਸਬੰਧ ਵਿੱਚ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕੀ ਜਹਾਜ਼ ਦੁਆਰਾ ਇੱਕ ਚੀਨੀ ਜਾਸੂਸੀ ਗੁਬਾਰੇ ਅਤੇ ਦੋ ਅਣਪਛਾਤੇ ਉੱਡਣ ਵਾਲੀਆਂ ਵਸਤੂਆਂ ਨੂੰ ਡੇਗਣ ਤੋਂ ਬਾਅਦ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਹੈ।
ਅਮਰੀਕੀ ਫ਼ੌਜ ਵੱਲੋਂ ਡੇਗੀ ਗਈ ਗਈ ਅਣਪਛਾਤੀ ਉਡਣ ਵਾਲੀ ਵਸਤੂ ਬਿਨਾਂ ਸ਼ੱਕ ਯੂਕੌਨ ਦੇ ਪ੍ਰੀਮੀਅਰ ਰੰਜ ਪਿੱਲਈ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵਿਚਕਾਰ ਚਰਚਾ ਦੇ ਮੁੱਖ ਵਿਸ਼ਿਆਂ ਵਿੱਚੋਂ ਇੱਕ ਹੋਵੇਗੀ। ਉੱਤਰੀ ਅਮਰੀਕਾ ਵਿਚ ਸਿਰਫ਼ ਇੱਕ ਹਫ਼ਤੇ ਵਿਚ ਅਸਮਾਨ ਵਿਚ ਉੱਡਦੀਆਂ 4 ਸ਼ੱਕੀ ਵਸਤੂਆਂ ਨੂੰ ਹੇਠਾਂ ਡੇਗਿਆ ਗਿਆ ਹੈ, ਜਿਸ ਵਿਚ ਸਭ ਤੋਂ ਤਾਜ਼ਾ ਵਾਰਦਾਤ ਲੇਕ ਹਿਊਰਾਨ ਦੇ ਉੱਪਰ ਪੈਂਦੇ ਅਮਰੀਕੀ ਹਵਾਈ ਖੇਤਰ ਵਿਚ ਵਾਪਰੀ ਹੈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਤਵਾਰ ਨੂੰ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਸਥਿਤੀ ਬਾਰੇ ਸਹਿਯੋਗ ਕਰ ਰਹੇ ਹਨ ਅਤੇ ਲਗਾਤਾਰ ਸੰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਦੋਵੇਂ ਦੇਸ਼ ਅਤੇ ਨੌਰਥ ਅਮੈਰਿਕਨ ਏਰੋਸਪੇਸ ਡਿਫੈਂਸ ਕਮਾਂਡ (NORAD) ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ।
ਕੈਨੇਡੀਅਨ ਫ਼ੌਜ ਅਤੇ ਆਰਸੀਐਮਪੀ ਵੱਲੋਂ ਹੇਠਾਂ ਡੇਗੀ ਗਈ ਅਣਪਛਾਤੀ ਵਸਤੂ ਦੇ ਅਵਸ਼ੇਸ਼ ਲੱਭਣ ਦੇ ਯਤਨ ਜਾਰੀ ਹਨ। ਸ਼ਨੀਵਾਰ ਨੂੰ ਅਲਾਸਕਾ ਸਰਹੱਦ ਤੋਂ 160 ਕਿਲੋਮੀਟਰ ਦੂਰ ਯੂਕੌਨ ਉੱਪਰ ਅਣਪਛਾਤੀ ਵਸਤੂ ਡੇਗੀ ਗਈ ਸੀ। ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਯੂਕੌਨ ਵਿਚ ਡਿੱਗਿਆ ਆਬਜੈਕਟ 4 ਫ਼ਰਵਰੀ ਨੂੰ ਨਸ਼ਟ ਕੀਤੇ ਗਏ ਚੀਨੀ ਜਾਸੂਸੀ ਗੁਬਾਰੇ ਨਾਲ ਸੰਭਾਵੀ ਤੌਰ ‘ਤੇ ਮੇਲ ਖਾਂਦਾ ਸੀ। ਇਸ ਤੋਂ ਬਾਅਦ ਅਲਾਸਕਾ ਵਿਚ ਇਕ ਹੋਰ ਰਹੱਸਮਈ ਆਬਜੈਕਟ ਨੂੰ ਗੋਲੀ ਮਾਰ ਕੇ ਹੇਠਾਂ ਸੁੱਟਿਆ ਗਿਆ ਸੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਕਿਹਾ ਕਿ ਕੈਨੇਡੀਅਨ ਜਾਂਚਕਰਤਾ ਯੂਕੋਨ ਟੈਰੀਟਰੀ ਵਿੱਚ ਇੱਕ ਅਮਰੀਕੀ ਲੜਾਕੂ ਜਹਾਜ਼ ਦੁਆਰਾ ਮਾਰੀ ਗਈ ਇੱਕ ਰਹੱਸਮਈ ਉੱਡਣ ਵਾਲੀ ਵਸਤੂ ਦੇ ਮਲਬੇ ਦੀ ਭਾਲ ਕਰ ਰਹੇ ਹਨ। ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ, “ਰਿਕਵਰੀ ਟੀਮਾਂ ਘਟਨਾ ਸਥਾਨ ‘ਤੇ ਹਨ, ਜੋ ਵਸਤੂ ਦਾ ਪਤਾ ਲਗਾਉਣ ਅਤੇ ਵਿਸ਼ਲੇਸ਼ਣ ਕਰਨ ਲਈ ਕੰਮ ਕਰ ਰਹੀਆਂ ਹਨ।” ਉਸਨੇ ਇਸ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਕਿ ਇਹ ਕੀ ਸੀ ਪਰ ਕਿਹਾ ਕਿ ਇਹ “ਸਿਵਲ ਫਲਾਈਟ ਦੀ ਸੁਰੱਖਿਆ ਲਈ ਇੱਕ ਜਾਇਜ਼ ਖਤਰੇ ਨੂੰ ਦਰਸਾਉਂਦਾ ਹੈ।”