GTA News Media

Top Info Bar
22.1°C Toronto Loading date...
Toronto/GTA

Ontario: ਐਗਰੀਕਲਚਰ ਹਾਲ ਆਫ਼ ਫ਼ੇਮ ’ਚ ਖੇਤੀਬਾੜੀ ਮਾਹਰ ਤਰਲੋਕ ਸਿੰਘ ਸਹੋਤਾ ਸ਼ਾਮਿਲ

Ontario: ਐਗਰੀਕਲਚਰ ਹਾਲ ਆਫ਼ ਫ਼ੇਮ ’ਚ ਖੇਤੀਬਾੜੀ ਮਾਹਰ ਤਰਲੋਕ ਸਿੰਘ ਸਹੋਤਾ ਸ਼ਾਮਿਲ
Share this post via:

ਪੰਜਾਬੀ ਮੂਲ ਦੇ ਖੇਤੀਬਾੜੀ ਮਾਹਰ ਡਾ ਤਰਲੋਕ ਸਿੰਘ ਸਹੋਤਾ ਨੂੰ ਹਾਲ ਵਿਚ ਹੀ ਐਗਰੀਕਲਚਰ ਹਾਲ ਆਫ਼ ਫ਼ੇਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਵਾਰ ਕੁੱਲ 11 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਹੋਤਾ ਇਹ ਸਨਮਾਨ ਹਾਸਿਲ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ। ਡਾ ਤਰਲੋਕ ਸਹੋਤਾ 2004 ਤੋਂ ਓਨਟੇਰੀਓ ਦੇ ਸ਼ਹਿਰ ਥੰਡਰ ਬੇ ਦੀ ਲੇਕਹੀਡ ਯੂਨੀਵਰਸਿਟੀ ਦੇ ਰਿਸਰਚ ਸਟੇਸ਼ਨ ‘ਤੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਡਾ ਤਰਲੋਕ ਸਹੋਤਾ ਨੇ ਕਿਹਾ ਕਿ ਉਹ ਇਹ ਸਨਮਾਨ ਮਿਲਣ ‘ਤੇ ਬੇਹੱਦ ਖੁਸ਼ ਮਹਿਸੂਸ ਕਰ ਰਹੇ ਹਨ। ਉਨਾਂ ਕਿਹਾ ਇਹ ਮੇਰੇ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਕਿਸਾਨਾਂ ਵੱਲੋਂ ਮੇਰੇ ਖੇਤੀ ਖ਼ੇਤਰ ਵਿੱਚ ਪਾਏ ਯੋਗਦਾਨ ਨੂੰ ਪਸੰਦ ਕੀਤਾ ਗਿਆ। ਡਾ ਸਹੋਤਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ ਪੜਾਇਆ ਹੈ। ਉਨਾਂ ਕਿਹਾ ਕਿ ਕੈਨੇਡਾ ਅਤੇ ਪੰਜਾਬ ਵਿੱਚ ਕਿਸੇ ਵੀ ਖੇਤੀਬਾੜੀ ਨੀਤੀ ਦਾ ਪਸਾਰ ਕਰਨ ਦੀ ਪਹੁੰਚ ਦਾ ਵੱਡਾ ਫ਼ਰਕ ਹੈ। ਸਹੋਤਾ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਇਹ ਹੁੰਦਾ ਹੈ ਕਿ ਮਾਹਰ ਕੋਈ ਨਵੀਂ ਖੋਜ ਕਰਨ ਉਪਰੰਤ ਉਸਦੇ ਫ਼ਾਇਦੇ ਲੈ ਕੇ ਕਿਸਾਨਾਂ ਕੋਲ ਜਾਂਦੇ ਹਨ ਤਾਂ ਜੋ ਉਹ ਇਸਨੂੰ ਅਪਨਾਉਣ। ਪਰ ਇਸ ਰਿਸਰਚ ਸਟੇਸ਼ਨ ‘ਤੇ ਕੋਈ ਵੀ ਰਿਸਰਚ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਕੋਲ ਪਹੁੰਚ ਕਰਕੇ ਉਹਨਾਂ ਦੇ ਹਿਸਾਬ ਨਾਲ ਰਿਸਰਚ ਕਰਨ ਦੀ ਨੀਤੀ ਅਪਣਾਈ ਜਾਂਦੀ ਹੈ।