GTA News Media

Top Info Bar
22.1°C Toronto Loading date...
Featured World

ਸਿੱਖ ਵਕੀਲ ਜਸਕੀਰਤ ਸਿੰਘ ਨੇ ਇੰਗਲੈਂਡ ਦੀ ਅਦਾਲਤ ‘ਚ ਚੁੱਕਿਆ ਕ੍ਰਿਪਾਨ ਦਾ ਮੁੱਦਾ

ਸਿੱਖ ਵਕੀਲ ਜਸਕੀਰਤ ਸਿੰਘ ਨੇ ਇੰਗਲੈਂਡ ਦੀ ਅਦਾਲਤ ‘ਚ ਚੁੱਕਿਆ ਕ੍ਰਿਪਾਨ ਦਾ ਮੁੱਦਾ
Share this post via:

ਬਰਤਾਨੀਆ ਦੀਆਂ ਅਦਾਲਤਾਂ ਵਿੱਚ ਪ੍ਰੈਕਟਿਸ ਕਰਨ ਵਾਲੇ ਅੰਮ੍ਰਿਤਧਾਰੀ ਸਿੱਖਾਂ ਦੇ ਦਾਖ਼ਲੇ ‘ਤੇ ਪਾਬੰਦੀ ਲੱਗ ਸਕਦੀ ਹੈ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਇੰਗਲੈਂਡ ਅਤੇ ਵੇਲਸ ਵਿੱਚ ਪ੍ਰੈਕਟਿਸ ਕਰਨ ਵਾਲੇ ਸਿੱਖਾਂ ਨੂੰ ਕ੍ਰਿਪਾਨ ਲੈ ਕੇ ਅਦਾਲਤਾਂ ਵਿੱਚ ਦਾਖ਼ਲ ਹੋਣ ‘ਤੇ ਬੈਨ ਲਾਏ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸਿੱਖ ਵਕੀਲ ਜਸਕੀਰਤ ਸਿੰਘ ਨੇ ਕ੍ਰਿਪਾਨ ਨਾਲ ਸਬੰਧਤ ਅਦਾਲਤਾਂ ਦੀ ਸੁਰੱਖਿਆ ਨੀਤੀ ਨੂੰ ਇੱਕ ਮਾਮਲੇ ਵਿੱਚ ਚੁਣੌਤੀ ਦਿੱਤੀ ਹੈ, ਜਿਸ ਦੀ ਸੁਣਵਾਈ ਇਸ ਹਫ਼ਤੇ ਲਾਰਡ ਚੀਫ਼ ਜਸਟਿਸ ਅਤੇ ਕਰਟ ਆਫ਼ ਅਪੀਲ ਦੇ ਉਪ ਪ੍ਰਧਾਨ ਨੇ ਕੀਤੀ। ਦੱਸ ਦਈਏ ਕਿ 2021 ਵਿੱਚ ਸਿੱਖ ਵਕੀਲ ਜਸਕੀਰਤ ਸਿੰਘ ਨੂੰ Ealing magistrates court ਵਿੱਚ ਕ੍ਰਿਪਾਨ ਸਣੇ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਇਸ ਵਿਰੁੱਧ ਕਾਨੂੰਨੀ ਲੜਾਈ ਸ਼ੁਰੂ ਕੀਤੀ। ਜਿਸ ਵੇਲੇ ਉਨਾਂ ਨੂੰ ਮੈਜਿਸਟਰੇਟ ਕੋਰਟ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ, ਉਸ ਵੇਲੇ ਉਨਾਂ ਕੋਲ 8 ਇੰਚ ਲੰਬੀ ਕਿਰਪਾਨ ਸੀ।

ਜਸਕੀਰਤ ਦੇ ਬੈਰਿਸਟਰ, ਪਰਮਿੰਦਰ ਸੈਣੀ ਨੇ ਲੋਰਡ ਚੀਫ਼ ਜਸਟਿਸ ਅਤੇ ਕੋਰਟ ਆਫ਼ ਅਪੀਲ ਨੂੰ ਦੱਸਿਆ ਕਿ ਇੱਕ ਸਿੱਖ ਵਕੀਲ, ਕਾਨੂੰਨ ਦਾ ਅਭਿਆਸ ਕਰਨ ਦੀ ਉਮੀਦ ਨਹੀਂ ਕਰ ਰਿਹਾ, ਕਿਉਂਕਿ ਉਸ ਦੇ ਅਦਾਲਤ ਵਿੱਚ ਦਾਖ਼ਲ ਹੋਣ ‘ਤੇ ਬੰਦਸ਼ਾਂ ਲਾ ਦਿੱਤੀਆਂ ਗਈਆਂ ਹਨ।