GTA News Media

Top Info Bar
22.1°C Toronto Loading date...
Canada

ਪਰਮਾਨੈਂਟ ਰੈਜ਼ੀਡੈਂਟਸ ਦੇ ਕੈਨੇਡੀਅਨ ਨਾਗਰਿਕ ਬਣਨ ਦੀ ਪ੍ਰਤੀਸ਼ਤਤਾ ਘਟੀ

ਪਰਮਾਨੈਂਟ ਰੈਜ਼ੀਡੈਂਟਸ ਦੇ ਕੈਨੇਡੀਅਨ ਨਾਗਰਿਕ ਬਣਨ ਦੀ ਪ੍ਰਤੀਸ਼ਤਤਾ ਘਟੀ
Share this post via:

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਵਿਚ ਪਿਛਲੇ 20 ਸਾਲਾਂ ਦੌਰਾਨ ਕੈਨੇਡੀਅਨ ਨਾਗਰਿਕ ਬਣਨ ਵਾਲੇ ਪਰਮਾਨੈਂਟ ਰੈਜ਼ੀਡੈਂਟਸ ਦੀ ਪ੍ਰਤੀਸ਼ਤਤਾ ਘਟੀ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਸਾਲ 2001 ਤੋਂ ਬਾਅਦ ਨਾਗਰਿਕਤਾ ਲੈਣ ਵਾਲਿਆਂ ਵਿੱਚ 40 ਪ੍ਰਤੀਸ਼ਤ ਦੀ ਗਿਰਾਵਟ ਦਰਸਾਉਂਦੇ ਹਨ।ਇਹ ਅੰਕੜੇ ਕੈਨੇਡਾ ਵਿਚ ਨਵੇਂ ਆਏ ਲੋਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੀ ਜ਼ਰੂਰ ਤ ਵੱਲ ਇਸ਼ਾਰਾ ਕਰਦੇ ਹਨ। 2021 ਵਿੱਚ, ਕੈਨੇਡਾ ਵਿੱਚ 10 ਸਾਲਾਂ ਤੋਂ ਘੱਟ ਸਮੇਂ ਤੋਂ ਰਹਿਣ ਵਾਲੇ ਪਰਮਾਨੈਂਟ ਰੈਜ਼ੀਡੈਂਟਸ ਵਿੱਚੋਂ ਲਗਭਗ 45.7 ਪ੍ਰਤੀਸ਼ਤ ਨਾਗਰਿਕ ਬਣੇ ਸਨ।

ਸਟੈਟਕੈਨ ਦੇ ਡਾਟਾ ਨੇ ਗਿਰਾਵਟ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ, ਪਰ ਕੈਨੇਡਾ ਵਿਚ ਰਹਿਣ-ਸਹਿਣ ਦੀ ਲਾਗਤ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਇਸ ਗਿਰਾਵਟ ਦੇ ਸੰਭਾਵਤ ਕਾਰਨ ਹਨ। ਅਦਾਰਾ ਮੂਲ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਇਹ ਨਿਘਾਰ ਕੈਨੇਡਾ ਦੀ ਆਰਥਿਕ ਅਤੇ ਸਮਾਜਿਕ ਦਿੱਖ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਫ਼ੈਡਰਲ ਸਰਕਾਰ ਨੇ ਕਿਹਾ ਹੈ ਕਿ ਉਹ ਅਗਲੇ ਤਿੰਨ ਸਾਲਾਂ ਵਿਚ ਕੈਨੇਡਾ ਵਿਚ 1.45 ਮਿਲੀਅਨ ਪਰਮਾਨੈਂਟ ਰੈਜ਼ੀਡੈਂਟਸ ਨੂੰ ਸ਼ਾਮਲ ਕਰਕੇ ਇਮੀਗ੍ਰੇਸ਼ਨ ਨੂੰ ਹੁਲਾਰਾ ਦੇਣਾ ਚਾਹੁੰਦੀ ਹੈ। 2023 ਲਈ ਸਰਕਾਰ ਦਾ 465,000 ਲੋਕਾਂ ਨੂੰ ਕੈਨੇਡੀਅਨ ਪੀ ਆਰ ਦੇਣ ਦਾ ਟੀਚਾ ਹੈ ਜੋਕਿ 2025 ਤੱਕ ਵਧਾ ਕੇ 500,000 ਕਰਨ ਦੀ ਯੋਜਨਾ ਹੈ।