GTA News Media

Top Info Bar
22.1°C Toronto Loading date...
Punjab

ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜਨੀਅਰ ਨੂੰ ਮਿਲੀ 28 ਦਿਨਾਂ ਦੀ ਪੈਰੋਲ

ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜਨੀਅਰ ਨੂੰ ਮਿਲੀ 28 ਦਿਨਾਂ ਦੀ ਪੈਰੋਲ
Share this post via:

ਬੰਦੀ ਸਿੰਘਾਂ ਵਿਚੋਂ ਭਾਈ ਗੁਰਮੀਤ ਸਿੰਘ ਇੰਜਨੀਅਰ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ ਵਿਚੋਂ 28 ਦਿਨਾਂ ਲਈ ਪੈਰੋਲ ਮਿਲੀ। ਉਨਾਂ ਨੂੰ 2013 ਵਿਚ ਪਹਿਲੀ ਵਾਰ ਓਦੋਂ ਪੈਰੋਲ ਮਿਲਣੀ ਸ਼ੁਰੂ ਹੋਈ, ਜਦੋਂ ਭਾਈ ਗੁਰਬਖਸ਼ ਸਿੰਘ ਵਲੋਂ ਮਰਨ ਵਰਤ ਰਖ ਕੇ ਮੋਰਚਾ ਲਗਾਇਆ ਗਿਆ ਸੀ। ਕੌਮੀ ਇਨਸਾਫ਼ ਮੋਰਚੇ ਦੀ ਸੰਗਤ ਅਤੇ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਪਹੁੰਚ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਐਡਵੋਕੇਟ ਦਿਲਸ਼ੇਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਉਨਾਂ ਨੂੰ ਲੈਣ ਪੁੱਜੇ। ਭਾਈ ਗੁਰਮੀਤ ਸਿੰਘ ਦੀ ਰਿਹਾਈ ਦੇਰ ਸ਼ਾਮ ਹੋਈ ਅਤੇ ਉਹ 7 ਵਜੇ ਗੁਰੂ ਘਰ ਪੁੱਜੇ। ਪਟਿਆਲੇ ਤੋਂ ਓਨਾ ਦੇ ਬਜ਼ੁਰਗ ਮਾਤਾ ਜੀ ਲੈਣ ਲਈ ਪੁੱਜੇ ਤਾਂ ਮਾਂ ਪੁੱਤ ਦੀ ਮਿਲਣੀ ਬਹੁਤ ਭਾਵੁਕਤਾ ਵਾਲੀ ਸੀ।

ਮੌਜੂਦਾ ਸਰਕਾਰ ਵੱਲੋਂ 2 ਵਾਰ ਇਨਾ ਦੀ ਪਰੋਲ ਰੱਦ ਕਰ ਦਿੱਤੀ ਗਈ ਸੀ।  ਓਨਾ ਆਪਣੇ ਵਿਚਾਰ ਦਿੰਦਿਆਂ ਕਿਹਾ ਕੌਮੀ ਇਨਸਾਫ਼ ਮੋਰਚੇ ਵਿਚ ਪੁੱਜੀਆਂ ਸੰਗਤਾਂ ਦੀਆਂ ਭਾਵਨਾਵਾਂ ਅੱਗੇ ਸਾਡਾ ਸਿਰ ਝੁਕਦਾ ਹੈ। ਜਦੋਂ ਸਾਨੂੰ ਜੇਲ ਵਿਚ ਸਪੀਕਰ ਦੀ ਅਵਾਜ ਅਤੇ ਜੈਕਾਰੇ ਸੁਣਦੇ ਹਨ ਤਾਂ ਸਾਡਾ ਮਨ ਬਹੁਤ ਭਾਵੁਕ ਹੋ ਜਾਂਦਾ ਹੈ। ਸਾਡੇ ਹੱਥ ਵਾਹਿਗੁਰੂ ਅਤੇ ਕੌਮ ਦੇ ਸ਼ੁਕਰਾਨੇ ਵਿਚ ਝੁਕ ਜਾਂਦੇ ਹਨ।