GTA News Media

Top Info Bar
22.1°C Toronto Loading date...
Canada Featured

ਕੈਰੇਬੀਅਨ ਲੀਡਰਾਂ ਨਾਲ ਹੇਤੀ ਸੰਕਟ ਬਾਰੇ ਗੱਲਬਾਤ ਕਰਨ ਲਈ ਬਹਾਮਾਜ਼ ਪਹੁੰਚੇ ਟਰੂਡੋ

ਕੈਰੇਬੀਅਨ ਲੀਡਰਾਂ ਨਾਲ ਹੇਤੀ ਸੰਕਟ ਬਾਰੇ ਗੱਲਬਾਤ ਕਰਨ ਲਈ ਬਹਾਮਾਜ਼ ਪਹੁੰਚੇ ਟਰੂਡੋ
Share this post via:

ਕੈਰੇਬੀਅਨ ਦੇਸ਼ਾਂ ਦੇ ਲੀਡਰਾਂ ਨਾਲ ਹੇਤੀ ਸੰਕਟ ਬਾਰੇ ਗੱਲਬਾਤ ਕਰਨ ਲਈ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਹਾਮਾਜ਼ ਪਹੁੰਚੇ। ਪਰ ਮਾਹਰਾਂ ਵੱਲੋਂ ਟਰੂਡੋ ਨੂੰ ਤਾਕੀਦ ਕੀਤੀ ਜਾ ਰਹੀ ਹੈ ਕਿ ਉਹ ਫ਼ੌਜੀ ਕਾਰਵਾਈ ਦੀ ਸਲਾਹ ਨਾ ਦੇਣ। ਅੱਜ ਵੀਰਵਾਰ ਨੂੰ ਟਰੂਡੋ ਕੈਰੇਬੀਅਨ ਲੀਡਰਾਂ ਨਾਲ ਮੁਲਾਕਾਤ ਕਰਨਗੇ, ਜਿਹਨਾਂ ਵਿਚ ਹੇਤੀ ਦੇ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਹੇਤੀ ਦੇ ਸਾਬਕਾ ਰਾਸ਼ਟਰਪਤੀ ਜੋਵੇਨਲ ਮੋਏਜ਼ ਦੇ ਕਤਲ ਤੋਂ ਬਾਅਦ ਸੱਤਾ ਸੰਭਾਲੀ ਸੀ। ਰਾਸ਼ਟਰਪਤੀ ਦੇ ਕਤਲ ਤੋਂ ਬਾਅਦ ਮੁਲਕ ਦੇ ਜ਼ਿਆਦਾਤਰ ਹਿੱਸਿਆਂ ਵਿਚ ਗੈਂਗਜ਼ ਨੇ ਕਬਜ਼ਾ ਕਰ ਲਿਆ ਹੈ, ਜਿਸ ਨਾਲ ਅਰਥਚਾਰਾ ਗੜਬੜਾ ਗਿਆ ਹੈ ਅਤੇ ਹੈਜ਼ਾ ਫ਼ੈਲਣ ਦਾ ਵੀ ਖ਼ਤਰਾ ਵਧ ਗਿਆ ਹੈ।

ਹੁਣ ਤੱਕ ਅਮਰੀਕਾ ਸੰਭਾਵੀ ਦਖ਼ਲਅੰਦਾਜ਼ੀ ਬਾਰੇ ਵਧੇਰੇ ਅੜਬ ਰਿਹਾ ਹੈ, ਪਰ ਕੈਨੇਡੀਅਨ ਸਰਕਾਰ ਹੇਤੀ ਦੀ ਅਗਵਾਈ ਵਾਲੇ ਹੱਲ ਨੂੰ ਤਰਜੀਹ ਦਿੰਦੀ ਰਹੀ ਹੈ ਅਤੇ ਫ਼ੌਜੀ ਕਾਰਵਾਈ ਪ੍ਰਤੀ ਵਚਨਬੱਧ ਹੋਣ ਤੋਂ ਝਿਜਕਦੀ ਰਹੀ ਹੈ। ਕੁਝ ਕੈਰੇਬੀਅਨ ਦੇਸ਼ਾਂ, ਜਿਹਨਾਂ ਵਿਚ ਜਮੇਕਾ ਅਤੇ ਬਹਾਮਾਜ਼ ਸ਼ਾਮਲ ਹਨ, ਨੇ ਜਨਤਕ ਤੌਰ ‘ਤੇ ਵਚਨਬੱਧਤਾ ਪ੍ਰਗਟਾਈ ਹੈ ਕਿ ਜੇ ਇਸ ਸੰਕਟ ਲਈ ਫ਼ੌਜੀ ਕਾਰਵਾਈ ਸਥਾਪਿਤ ਹੁੰਦੀ ਹੈ ਤਾਂ ਉਹ ਉਸ ਵਿਚ ਸਮਰਥਨ ਦੇਣ ਲਈ ਤਿਆਰ ਹਨ।