GTA News Media

Top Info Bar
22.1°C Toronto Loading date...
Crime World

ਅਮਰੀਕਾ ‘ਚ ਇਕ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਸਮੇਤ 6 ਦੀ ਕੀਤੀ ਹੱਤਿਆ

ਅਮਰੀਕਾ ‘ਚ ਇਕ ਵਿਅਕਤੀ ਨੇ ਆਪਣੀ ਸਾਬਕਾ ਪਤਨੀ ਸਮੇਤ 6 ਦੀ ਕੀਤੀ ਹੱਤਿਆ
Share this post via:

ਅਮਰੀਕਾ ਵਿੱਚ ਮਿਸੀਸਿਪੀ ਵਿੱਚ ਸਥਿਤ ਅਰਕਾਬੁਤਲਾ ਕਸਬੇ ਵਿੱਚ ਇੱਕ ਵਿਅਕਤੀ ਨੇ ਵੱਖ-ਵੱਖ ਥਾਵਾਂ ’ਤੇ 6 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹੱਤਿਆ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਸੀਸਿਪੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਬੁਲਾਰੇ ਬੇਲੀ ਮਾਰਟਿਨ ਨੇ ਦੱਸਿਆ ਕਿ ਇਹ ਹੱਤਿਆਵਾਂ ਇੱਕ ਸਟੋਰ ਅਤੇ ਦੋ ਘਰਾਂ ਵਿੱਚ ਹੋਈਆਂ ਹਨ।

ਸ਼ੈਰਿਫ ਵਿਭਾਗ ਨੇ ਕਿਹਾ ਕਿ ਰਿਚਰਡ ਡੇਲ ਕਰਮ, 52, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਰਿਪੋਰਟਾਂ ਮੁਤਾਬਿਕ ਰਿਚਰਡ ਨੇ ਆਪਣੀ ਸਾਬਕਾ ਪਤਨੀ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ। ਪੀੜਤਾਂ ਵਿੱਚ ਪਰਿਵਾਰ ਦੇ ਹੋਰ ਮੈਂਬਰਾਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਡੇਲ ਕਰਮ ‘ਤੇ ਫਸਟ ਡਿਗਰੀ ਕਤਲ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਪਰ ਇਨ੍ਹਾਂ ‘ਚ ਵਾਧਾ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਮੁਤਾਬਿਕ ਉਨ੍ਹਾਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਇਸ ਬਾਰੇ ਪਤਾ ਲੱਗਾ। ਦੋਸ਼ੀ ਨੇ ਇੱਕ ਸਟੋਰ ਦੇ ਬਾਹਰ ਪਾਰਕਿੰਗ ਵਿੱਚ ਆਪਣੀ ਕਾਰ ਦੇ ਕੋਲ ਖੜ੍ਹੀ ਗੱਡੀ ‘ਤੇ ਗੋਲੀਬਾਰੀ ਕੀਤੀ। ਗੋਲੀਬਾਰੀ ‘ਚ ਗੱਡੀ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਸਟੋਰ ‘ਚ ਗਿਆ ਅਤੇ ਇੱਥੋਂ ਨਿਕਲ ਕੇ ਆਪਣੀ ਸਾਬਕਾ ਪਤਨੀ ਦੇ ਘਰ ਪਹੁੰਚ ਗਿਆ। ਇੱਥੇ ਉਸ ਨੇ ਆਪਣੀ ਸਾਬਕਾ ਪਤਨੀ ਅਤੇ ਉਸ ਦੇ ਮੰਗੇਤਰ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਸ਼ੱਕੀ ਦੇ ਘਰ ਦੇ ਨੇੜੇ ਦੋ ਹੋਰ ਲੋਕ ਮ੍ਰਿਤਕ ਪਾਏ ਗਏ। ਇੱਕ ਹੋਰ ਵਿਅਕਤੀ ਜ਼ਖਮੀ ਪਾਇਆ ਗਿਆ ਹੈ, ਜਿਸਦਾ ਐਮਰਜੈਂਸੀ ਟੀਮ ਵੱਲੋਂ ਇਲਾਜ ਕੀਤਾ ਗਿਆ ਹੈ।