ਕੈਨੇਡਾ ਦੇ ਮੂਲ-ਵਾਸੀ ਬੱਚਿਆਂ ਨੂੰ ਸਮਰਪਿਤ ਐੱਨਲਾਈਟ ਕਿੱਡਜ਼ ਦੀ ਚੌਥੀ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਬੇਹੱਦ ਸਫ਼ਲ ਰਹੀBrampton, (Dr. Jhand) – More than 100 runners and walkers took part in the 5 and 10 km run-cum-walk at the 4th Run for Education organized by ‘Enlight Kids’ last Sunday, October 3 at the local Chinguacousy Park. The money raised in it and the donations made by the donors and institutions help the needy students to continue their education. This year, the organizers plan to launch a scholarship for Indigenous Canadian children with this amount.
The event was successfully organized in collaboration with charitable organization ‘Indspire’, Guru Gobind Singh Children’s Foundation and members of the Toronto Pearson Airport Runners Club (TPAR Club). The five- and ten-kilometer run and walk event was a ‘hybrid’ event in which runners participated in both personal and virtual forms. Members who attended the event in person began to gather at 9:15 a.m. at the Synthetic Astroturf Stadium in Chinguacousy Park, where tea, water and hot cakes were well arranged by the organizers.
From the stage set up with the help of a bench at 9:15 am, Enlight Kids Chief Organizer Narinderpal Bains shared an inspiring and inspiring speech written by Navdeep Chhatwal. Briefly outlining the features of the event, Paramjit Singh Dhillon said that for this race dedicated to Indigenous children, they will make a circle of 5 km running or walking synthetic track and after making two big rounds of the entire park, they will make another round of this track. The 10 km run or walk will include four rounds of the park and two rounds of the track. On the occasion, Drug Awareness Society leader Sandeep Sangha and journalist Dr. Sukhdev Singh Jhand shared his views on the importance of staying away from drugs, physical fitness and this event.
Paramjit Singh Dhillon, Chief Manager, Guru Gobind Singh Children’s Foundation, after waving everyone on the starting line of the track at 10 am, blew a whistle and signaled to start the race. All the runners and pedestrians contributed to the success of the event by following the prescribed instructions and doing the required rounds.
Among the runners were marathon runner Dhyan Singh, TPAR Club Chairperson Sandhura Singh Brar, President Harbhajan Singh Gill, Secretary Dr. Jaipal Singh Sidhu, Social Worker Bhajan Singh Thind, Leading Marathon Runner Karamjit Singh, Rashi Pandher, Lakha Singh, Hardev Samra, Manjit Singh, Jagtar Singh Grewal, Kuldeep Singh Grewal, Jeet Lote, Mohinder Ghuman, Ravi Dhaliwal, Harminder Aarech, Kesar Singh Barach, Yogi Guliani, Balkar Singh Khalsa, Narinder Kaur Khalsa, Pardeep Bassi, Jaswinder Singh and Sukhdev Singh Jhand.
At the end of the event, everyone was given a wonderful refreshment and Narinderpal Bains, Sandhura Singh Brar and Paramjit Singh Dhillon thanked them and the media personnel. On the occasion, a check of 10,000 dollars was presented by Enlight Kids to Indispire, an indigenous children’s welfare organization. Full coverage of the event was conducted by GTA News Media Director Chamkaur Singh Machhike.
ਈਵੈਂਟ ਵਿਚ 100 ਦੇ ਕਰੀਬ ਦੌੜਾਕਾਂ ਤੇ ਵਾੱਕਰਾਂ ਨੇ ਲਿਆ ਹਿੱਸਾ
ਬਰੈਂਪਟਨ, (ਡਾ. ਝੰਡ) – ‘ਐੱਨਲਾਈਟ ਕਿੱਡਜ਼’ ਵੱਲੋਂ ਲੰਘੇ ਐਤਵਾਰ 3 ਅਕਤੂਬਰ ਨੂੰ ਸਥਾਨਿਕ ਚਿੰਗੂਆਕੂਜੀ ਪਾਰਕ ਵਿਚ ਕਰਵਾਈ ਗਈ ਚੌਥੀ ਰੱਨ ਫ਼ਾਰ ਐਜੂਕੇਸ਼ਨ ਵਿਚ 100 ਤੋਂ ਵਧੀਕ ਦੌੜਾਕਾਂ ਤੇ ਵਾੱਕਰਾਂ ਨੇ 5 ਅਤੇ 10 ਕਿਲੋਮੀਟਰ ਰੱਨ-ਕਮ-ਵਾਕ ਵਿਚ ਹਿੱਸਾ ਲਿਆ। ਇਸ ਵਿਚ ਇਕੱਤਰ ਹੋਈ ਰਕਮ ਅਤੇ ਦਾਨੀ ਸੱਜਣਾਂ ਤੇ ਸੰਸਥਾਵਾਂ ਵੱਲੋਂ ਆਈ ਡੋਨੇਸ਼ਨ ਨਾਲ ਲੋੜਵੰਦ ਵਿਿਦਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਵਿਚ ਸਹਾਇਤਾ ਕੀਤੀ ਜਾਂਦੀ ਹੈ। ਇਸ ਸਾਲ ਪ੍ਰਬੰਧਕਾਂ ਵੱਲੋਂ ਇਸ ਰਕਮ ਨਾਲ ਕੈਨੇਡਾ ਦੇ ਮੂਲ-ਵਾਸੀਆਂ ਦੇ ਬੱਚਿਆਂ ਦੇ ਲਈ ਸਕਾਲਰਸਿ਼ਪ ਆਰੰਭ ਕਰਨ ਦੀ ਯੋਜਨਾ ਉਲੀਕੀ ਗਈ ਹੈ।
ਇਸ ਈਵੈਂਟ ਨੂੰ ਇੰਡੀਜੀਨੀਅਸ ਐਜੂਕੇਸ਼ਨ ਨੂੰ ਸਮੱਰਪਿਤ ਚੈਰਿਟੀ ਆਰਗੇਨਾਈਜ਼ੇਸ਼ਨ ‘ਇੰਡਸਪਾਇਰ’, ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਅਤੇ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਦੇ ਮੈਂਬਰਾਂ ਸਹਿਯੋਗ ਨਾਲ ਸਫ਼ਤਾ ਪੂਰਵਕ ਕਰਵਾਇਆ ਗਿਆ। ਪੰਜ ਤੇ ਦਸ ਲਿਕੋਮੀਟਰ ਦੌੜ ਅਤੇ ਵਾੱਕ ਦਾ ਇਹ ਈਵੈਂਟ ‘ਹਾਈਬਰਿੱਡ’ ਕਿਸਮ ਦਾ ਸੀ ਜਿਸ ਵਿਚ ਦੌੜਾਕਾਂ ਵੱਲੋਂ ਨਿੱਜੀ ਅਤੇ ਵਰਚੂਅਲ ਦੋਹਾਂ ਰੂਪਾਂ ਵਿਚ ਸ਼ਮੂਲੀਅਤ ਕੀਤੀ ਗਈ। ਈਵੈਂਟ ਵਿਚ ਨਿੱਜੀ ਤੌਰ ‘ਤੇ ਸਿ਼ਰਕਤ ਕਰਨ ਵਾਲੇੇ ਮੈਂਬਰ ਪੌਣੇ ਨੌਂ ਵਜੇ ਚਿੰਗੂਆਕੂਜ਼ੀ ਪਾਰਕ ਦੇ ਸਿੰਥੈਟਿਕ ਐਸਟ੍ਰੋਟਰਫ਼ ਸਟੇਡੀਅਮਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ ਜਿੱਥੇ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਅਤੇ ਗਰਮ-ਗਰਮ ਪਕੌੜਿਆਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।
9:15 ਵਜੇ ਇਕ ਬੈਂਚ ਦੀ ਸਹਾਇਤਾ ਨਾਲ ਬਣਾਈ ਗਈ ਸਟੇਜ ਤੋਂ ਐੱਨਲਾਈਟ ਕਿੱਡਜ਼ ਦੇ ਮੁੱਖ-ਆਯੋਜਿਕ ਨਰਿੰਦਰਪਾਲ ਬੈਂਸ ਨੇ ਨਵਦੀਪ ਛੱਤਵਾਲ ਦੀ ਲਿਖੀ ਹੋਈ ਉਤਸ਼ਾਹ ਵਧਾਊ ਤੇ ਪ੍ਰੇਰਨਾ ਨਾਲ ਭਰਪੂਰ ਸਪੀਚ ਸਾਂਝੀ ਕੀਤੀ ਅਤੇ ਉਨ੍ਹਾਂ ਦੇ ਸਹਿਯੋਗੀ ਪਰਮਜੀਤ ਸਿੰਘ ਢਿੱਲੋਂ ਵੱਲੋਂ ਇਸ ਈਵੈਂਟ ਦੀ ਅਹਿਮੀਅਤ ਅਤੇ ਇਸ ਦੀ ਰੂਪ-ਰੇਖਾਂ ਬਾਰੇ ਸੰਖੇਪ ਗੱਲ ਕਰਦਿਆਂ ਦੱਸਿਆ ਗਿਆ ਕਿ ਇੰਡੀਜੀਨੀਅਸ ਬੱਚਿਆਂ ਨੂੰ ਸਮਰਪਿਤ ਇਸ ਦੌੜ ਲਈ 5 ਕਿਲੋਮੀਟਰ ਦੌੜਨ ਵਾਲੇ ਜਾਂ ਪੈਦਲ ਚੱਲਣ ਵਾਲੇ ਸਿਨਥੈਟਿਕ ਟਰੈਕ ਦਾ ਇਕ ਚੱਕਰ ਲਗਾ ਕੇ ਪੂਰੇ ਪਾਰਕ ਦੇ ਦੋ ਵੱਡੇ ਚੱਕਰ ਲਗਾਉਣ ਤੋਂ ਬਾਅਦ ਫਿਰ ਇਕ ਚੱਕਰ ਇਸ ਟਰੈਕ ਦਾ ਲਾਉਣਗੇ, ਜਦਕਿ 10 ਕਿਲੋਮੀਟਰ ਦੌੜਨ ਜਾਂ ਪੈਦਲ ਚੱਲਣ ਵਾਲੇ ਪਾਰਕ ਦੇ ਚਾਰ ਚੱਕਰ ਅਤੇ ਟਰੈਕ ਦੇ ਦੋ ਚੱਕਰ ਲਗਾਉਣਗੇ। ਇਸ ਮੌਕੇ ਡਰੱਗ ਅਵੇਅਰਨੈੱਸ ਸੋਸਾਇਟੀ ਦੇ ਆਗੂ ਸੰਦੀਪ ਸੰਘਾ ਅਤੇ ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਵੱਲੋਂ ਨਸਿ਼ਆਂ ਤੋਂ ਦੂਰ ਰਹਿਣ, ਸਰੀਰਕ ਤੰਦਰੁਸਤੀ ਅਤੇ ਇਸ ਈਵੈਂਟ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਦੇ ਮੁੱਖ-ਪ੍ਰਬੰਧਕ ਪਰਮਜੀਤ ਸਿੰਘ ਢਿੱਲੋਂ ਵੱਲੋ 10 ਵਜੇ ਸਾਰਿਆਂ ਨੂੰ ਟਰੈਕ ਦੀ ਸਟਾਰਟਿੰਗ-ਲਾਈਨ ਉੱਪਰ ਖੜੇ ਕਰਨ ਤੋਂ ਬਾਅਦ ਵਿਸਲ ਵਜਾ ਕੇ ਇਹ ਦੌੜ-ਕਮ ਵਾੱਕ ਆਰੰਭ ਕਰਨ ਦਾ ਇਸ਼ਾਰਾ ਦਿੱਤਾ ਗਿਆ। ਸਾਰੇ ਦੌੜਾਕਾਂ ਤੇ ਪੈਦਲ ਚੱਲਣ ਵਾਲਿਆਂ ਨੇ ਨਿਰਧਾਰਿਤ ਹਦਾਇਤਾਂ ਦੀ ਪੂਰਨ ਪਾਲਣਾ ਕਰਦੇ ਹੋਏ ਲੋੜੀਂਦੇ ਚੱਕਰ ਲਗਾ ਕੇ ਇਸ ਈਵੈਂਟ ਦੀ ਸਫ਼ਲਤਾ ਵਿਚ ਆਪਣਾ ਯੋਗਦਾਨ ਪਾਇਆ। ਦੌੜਨ ਵਾਲਿਆਂ ਵਿਚ ਮੈਰਾਥਨ ਦੌੜਾਕ ਧਿਆਨ ਸਿੰਘ, ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਪ੍ਰਧਾਨ ਹਰਭਜਨ ਸਿੰਘ ਗਿੱਲ, ਸਕੱਤਰ ਡਾ. ਜੈਪਾਲ ਸਿੰਘ ਸਿੱਧੂ, ਸਮਾਜ-ਸੇਵੀ ਭਜਨ ਸਿੰਘ ਥਿੰਦ, ਉੱਘੇ ਮੈਰਾਥਨ ਦੌੜਾਕ ਕਰਮਜੀਤ ਸਿੰਘ, ਰਾਸ਼ੀ ਪੰਧੇਰ, ਲੱਖਾ ਸਿੰਘ, ਹਰਦੇਵ ਸਮਰਾ, ਮਨਜੀਤ ਸਿੰਘ, ਜਗਤਾਰ ਸਿੰਘ ਗਰੇਵਾਲ, ਕੁਲਦੀਪ ਸਿੰਘ ਗਰੇਵਾਲ, ਜੀਤ ਲੋਟੇ, ਮਹਿੰਦਰ ਘੁੰਮਣ, ਰਵੀ ਧਾਲੀਵਾਲ, ਹਰਮਿੰਦਰ ਅੜੈਚ, ਕੇਸਰ ਸਿੰਘ ਬੜੈਚ, ਯੋਗੀ ਗੁਲਿਆਨੀ, ਬਲਕਾਰ ਸਿੰਘ ਖਾਲਸਾ, ਨਰਿੰਦਰ ਕੌਰ ਖਾਲਸਾ, ਪਰਦੀਪ ਬਾਸੀ, ਜਸਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਝੰਡ ਸਮੇਤ ਬਹੁਤ ਸਾਰੇ ਸ਼ਾਮਲ ਸਨ।
ਈਵੈਂਟ ਦੀ ਸਮਾਪਤੀ ‘ਤੇ ਸਾਰਿਆਂ ਨੂੰ ਸ਼ਾਨਦਾਰ ਰਿਫ਼ਰੈੱਸ਼ਮੈਂਟ ਦਿੱਤੀ ਗਈ ਅਤੇ ਨਰਿੰਦਰਪਾਲ ਬੈਂਸ, ਸੰਧੂਰਾ ਸਿੰਘ ਬਰਾੜ ਅਤੇ ਪਰਮਜੀਤ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਦਾ ਅਤੇ ਮੀਡੀਆ-ਕਰਮੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਨਲਾਈਟ ਕਿੱਡਜ਼ ਸੰਸਥਾ ਵੱਲੋਂ 10,000 ਡਾਲਰ ਦਾ ਚੈੱਕ ਇੰਡੀਜੀਨੀਅਸ ਬੱਚਿਆਂ ਦੀ ਭਲਾਈ ਬਣੀ ਸੰਸਥਾ ‘ਇੰਡਸਪਾਇਰ’ ਨੂੰ ਭੇਂਟ ਕੀਤਾ ਗਿਆ। ਇਸ ਈਵੈਂਟ ਨੂੰ ਜੀਟੀਏ ਨਿਊਜ਼ ਮੀਡੀਆ ਦੇ ਸੰਚਾਲਕ ਚਮਕੌਰ ਸਿੰਘ ਮਾਛੀਕੇ ਅਤੇ ਜ਼ੀ.ਟੀ.ਵੀ. ਦੇ ਦਪਿੰਦਰ ਸਿੰਘ ਵੱਲੋਂ ਭਰਪੂਰ ਕੱਵਰੇਜ ਦਿੱਤੀ ਗਈ।