GTA News Media

Top Info Bar
22.1°C Toronto Loading date...
Canada Featured

ਕਿਊਬੈਕ ’ਚ ਰੌਕਸਮ ਰੋਡ ਰਾਹੀਂ ਦਾਖ਼ਲ ਹੁੰਦੇ ਪਨਾਹਗੀਰਾਂ ਨੂੰ ਹੋਰਨਾਂ ਪ੍ਰੋਵਿੰਸਜ਼ ’ਚ ਭੇਜਿਆ ਜਾਵੇ: Premier Legault

ਕਿਊਬੈਕ ’ਚ ਰੌਕਸਮ ਰੋਡ ਰਾਹੀਂ ਦਾਖ਼ਲ ਹੁੰਦੇ ਪਨਾਹਗੀਰਾਂ ਨੂੰ ਹੋਰਨਾਂ ਪ੍ਰੋਵਿੰਸਜ਼ ’ਚ ਭੇਜਿਆ ਜਾਵੇ: Premier Legault
Share this post via:

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਅਪੀਲ ਕੀਤੀ ਹੈ ਕਿ ਉਹ ਕਿਊਬੈਕ ਵਿਚ ਦਾਖ਼ਲ ਹੋਣ ਵਾਲੇ ਪਨਾਹਗੀਰਾਂ ਨੂੰ ਦਾਖ਼ਲ ਹੋਣ ਦੇ ਤੁਰੰਤ ਬਾਅਦ ਹੋਰਨਾਂ ਪ੍ਰੋਵਿੰਸਜ਼ ਵੱਲ ਭੇਜਣ ਦਾ ਪ੍ਰਬੰਧ ਕਰਨ। Legault ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਹੈ। ਕਿਊਬੈਕ ਦੇ ਅਣਅਧਿਕਾਰਤ ਸਰਹੱਦੀ ਲਾਂਘੇ ਰੌਕਸਮ ਰੋਡ ਨੂੰ ਬੰਦ ਕਰਨ ਲਈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਲਗਾਤਾਰ ਫ਼ੈਡਰਲ ਸਰਕਾਰ ‘ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਰੌਕਸਮ ਰੋਡ ਨਿਊਯੌਰਕ ਸਟੇਟ ਵਿਚ ਪੈਂਦੇ ਚੈਮਪਲੇਨ ਕਸਬੇ ਤੋਂ ਕੈਨੇਡਾ-ਯੂ ਐਸ ਬਾਰਡਰ ਤੱਕ ਆਉਂਦੀ ਇੱਕ ਪੇਂਡੂ ਸੜਕ ਹੈ, ਜਿਸ ਉਪਰ ਇੱਕ ਅਨਿਯਮਿਤ ਬਾਰਡਰ ਕ੍ਰਾਸਿੰਗ ਬਣ ਗਈ ਹੈ। ਇਸ ਰੋਡ ਰਾਹੀਂ US ਦੀ ਨਿਊਯਾਰਕ ਸਟੇਟ ਅਤੇ ਕੈਨੇਡਾ ਦਾ ਕਿਊਬੈਕ ਸੂਬਾ ਆਪਸ ਵਿਚ ਜੁੜ ਜਾਂਦੇ ਹਨ। ਪਿਛਲੇ ਲੰਬੇ ਸਮੇਂ ਤੋਂ ਇਸ ਅਨਿਯਮਿਤ ਬਾਰਡਰ ਕ੍ਰਾਸਿੰਗ ਰਾਹੀਂ ਹਜ਼ਾਰਾਂ ਪਨਾਹਗੀਰ US ਤੋਂ ਕੈਨੇਡਾ ਦਾਖ਼ਲ ਹੁੰਦੇ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਸੀ ਕਿ ਦੱਖਣੀ ਕਿਊਬੈਕ ਚ ਪੈਂਦੇ ਅਣਅਧਿਕਾਰਤ ਸਰਹੱਦੀ ਲਾਂਘੇ ਨੂੰ ਬੰਦ ਕਰਨ ਨਾਲ ਪਨਾਹ ਮੰਗਣ ਵਾਲਿਆਂ ਦੀ ਆਮਦ ਨਹੀਂ ਰੁਕੇਗੀ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿਊਬੈਕ ਵਿਚ ਪਨਾਹ ਮੰਗਣ ਵਾਲਿਆਂ ਸਮਰੱਥਾ ਵੱਧ ਗਈ ਹੈ। ਇਹ ਆਮਦ ਜਾਰੀ ਨਹੀਂ ਰਹਿ ਸਕਦੀ। ਪ੍ਰੀਮੀਅਰ ਲਿਗੋਅ ਦਾ ਕਹਿਣਾ ਹੈ ਕਿ ਸ਼ਰਣ ਮੰਗਣ ਵਾਲਿਆਂ ਦੀ ਵੱਧ ਰਹੀ ਸੰਖਿਆ ਪ੍ਰੋਵਿੰਸ ਖਾਸ ਕਰ ਮੌਂਟਰੀਅਲ ਵਿੱਚ ਸਿੱਖਿਆ ਪ੍ਰਣਾਲੀ ‘ਤੇ ਦਬਾਅ ਪਾ ਰਿਹਾ ਹੈ।

ਪੱਤਰ ਵਿੱਚ ਲਿਖਿਆ ਗਿਆ ਹੈ ਕਿ ਕਿਊਬੈਕ ਵਿੱਚ ਬਹੁਤ ਸਾਰੇ ਪ੍ਰਵਾਸੀਆਂ ਦੀ ਵੱਡੀ ਆਮਦ ਹੋ ਰਹੀ ਹੈ , ਜਿੰਨ੍ਹਾਂ ਵਿੱਚੋਂ ਵੱਡੇ ਅਨੁਪਾਤ ਵਿੱਚ ਵਿਅਕਤੀ ਫ੍ਰੈਂਚ ਭਾਸ਼ਾ ਨਹੀਂ ਬੋਲਦੇ ਅਤੇ ਅਜਿਹੇ ਵਿੱਚ ਫ੍ਰੈਂਚ ਭਾਸ਼ਾ ਦੇ ਟੀਚੇ ਨੂੰ ਪੂਰਾ ਕਰਨਾ ਬਹੁਤ ਪੇਚੀਦਾ ਬਣ ਜਾਂਦਾ ਹੈ। 2004 ਵਿਚ ਹੋਏ ਇਸ ਇਕਰਾਰਨਾਮੇ ਅਧੀਨ, ਜਿਹੜੇ ਸ਼ਰਨਾਰਥੀ ਦਾਅਵੇਦਾਰ ਯੂ ਐਸ ਦਾਖ਼ਲ ਹੁੰਦੇ ਹਨ ਉਹਨਾਂ ਨੂੰ ਯੂ ਐਸ ਵਿਚ ਰਿਫ਼ਿਊਜੀ ਸਟੈਟਸ ਕਲੇਮ ਕਰਨਾ ਜ਼ਰੂਰੀ ਹੈ ਅਤੇ ਜੇ ਉਹ ਅਧਿਕਾਰਤ ਬਾਰਡਰ ਕ੍ਰਾਸਿੰਗ ਰਾਹੀਂ ਕੈਨੇਡਾ ਦਾਖ਼ਲ ਹੁੰਦੇ ਹਨ ਤਾਂ ਉਹਨਾਂ ਨੂੰ ਯੂ ਐਸ ਵਾਪਿਸ ਭੇਜਿਆ ਜਾ ਸਕਦਾ ਹੈ। ਪਰ ਜੇ ਸ਼ਰਨਾਰਥੀ ਦਾਅਵੇਦਾਰ ਅਣਅਧਿਕਾਰਤ ਬਾਰਡਰ ਕ੍ਰਾਸਿੰਗ ਰਾਹੀਂ ਇੱਕ ਵਾਰੀ ਕੈਨੇਡਾ ਪਹੁੰਚ ਜਾਂਦੇ ਹਨ ਤਾਂ ਉਹ ਇੱਥੇ ਰਿਫ਼ਿਊਜੀ ਕਲੇਮ ਫ਼ਾਈਲ ਕਰ ਸਕਦੇ ਹਨ। ਜਨਵਰੀ ਤੋਂ ਨਵੰਬਰ 2022 ਦੇ ਦਰਮਿਆਨ, ਕਿਊਬੈਕ ਵਿਚ 45,250 ਪਨਾਹਗੀਰ ਪਹੁੰਚੇ ਸਨ, ਜੋਕਿ 2021 ਦੇ 7,290 ਨਾਲੋਂ ਕਿਤੇ ਵੱਧ ਸੰਖਿਆ ਹੈ।

(ਸੀਬੀਸੀ ਨਿਊਜ਼)