GTA News Media

Top Info Bar
22.1°C Toronto Loading date...
Canada Featured

ਭਾਰਤੀ ਵਿਦਿਆਰਥੀਆਂ ਦੀ ਕੈਨੇਡਾ ‘ਚ ਵਧਦੀ ਗਿਣਤੀ, ਪੰਜਾਬੀ ਸਭ ਤੋਂ ਵੱਧ

ਭਾਰਤੀ ਵਿਦਿਆਰਥੀਆਂ ਦੀ ਕੈਨੇਡਾ ‘ਚ ਵਧਦੀ ਗਿਣਤੀ, ਪੰਜਾਬੀ ਸਭ ਤੋਂ ਵੱਧ
Share this post via:

ਸਟੱਡੀ ਦੇ ਮਾਮਲੇ ਵਿਚ ਕੈਨੇਡਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਸਾਲ 2022 ਵਿਚ ਵੱਖ-ਵੱਖ ਕੋਰਸਾਂ ਦੇ ਤਹਿਤ ਦਾਖਲੇ ਨੂੰ ਲੈ ਕੇ ਕੈਨੇਡਾ ਪਹੁੰਚੇ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 2.26 ਲੱਖ ਇਕੱਲੇ ਭਾਰਤ ਤੋਂ ਹਨ। ਇਹਨਾਂ ਵਿਚੋਂ ਵੀ 80 ਹਜ਼ਾਰ ਵਿਦਿਆਰਥੀ ਸਿਰਫ ਪੰਜਾਬ ਅਤੇ ਚੰਡੀਗੜ੍ਹ ਤੋਂ ਹਨ। ਕੋਵਿਡ ਤੋਂ ਬਾਅਦ ਕੈਨੇਡਾ ਦੁਆਰਾ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟੇ ਵਧਾ ਦਿੱਤੇ ਜਾਣ ਤੋਂ ਬਾਅਦ ਹੀ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਤੇਜ਼ੀ ਨਾਲ ਵਧੀ ਹੈ।

ਕੈਨੇਡਾ ਪਹੁੰਚਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਮੀਗ੍ਰੇਸ਼ਨ ਰਿਫਊਜੀਸ ਐਂਡ ਸਿਟੀਜਨਸ਼ਿਪ ਕੈਨੇਡਾ ਵੱਲੋਂ ਜਾਰੀ ਰਿਪੋਰਟ ਮੁਤਾਬਕ ਕੈਨੇਡਾ ਵਿਚ ਸਾਲ 2022 ਵਿਚ 184 ਦੇਸ਼ਾਂ ਤੋਂ ਰਿਕਾਰਡ 551,405 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦਿੱਤਾ ਗਿਆ। ਇਹਨਾਂ ਵਿਚੋਂ 226,450 ਭਾਰਤੀ ਵਿਦਿਆਰਥੀ ਹਨ। ਕੈਨੇਡਾ ਵਿਚ ਸਾਲ 2022 ਵਿਚ ਪੜ੍ਹ ਰਹੇ 8.07 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚੋਂ 319, 130 ਇਕੱਲੇ ਭਾਰਤ ਤੋਂ ਹਨ। ਜਨਵਰੀ 2023 ਵਿਚ ਕੈਨੇਡਾ ਪਹੁੰਚੇ ਨਵੇਂ ਵਿਦਿਆਰਥੀਆਂ ਦੇ ਨਾਲ ਇਹ ਅੰਕੜਾ ਹੋਰ ਵੀ ਵੱਧ ਗਿਆ।