GTA News Media

Top Info Bar
22.1°C Toronto Loading date...
Canada India

Toronto: ਭਾਰਤੀ ਮੂਲ ਦੀ ਨਿਰਦੇਸ਼ਕ ਲੀਨਾ ਮਨੀਮੇਕਲਾਈ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼

Toronto: ਭਾਰਤੀ ਮੂਲ ਦੀ ਨਿਰਦੇਸ਼ਕ ਲੀਨਾ ਮਨੀਮੇਕਲਾਈ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼
Share this post via:

ਆਪਣੀ ਫ਼ਿਲਮ ‘ਕਾਲੀ’ ਦੇ ਇਕ ਪੋਸਟਰ ਵਿੱਚ ਹਿੰਦੂ ਦੇਵੀ ਦੇ ਗ਼ਲਤ ਚਿਤਰਨ ਤੋਂ ਬਾਅਦ ਟੋਰੌਂਟੋ ਸਥਿਤ ਭਾਰਤੀ ਮੂਲ ਦੀ ਨਿਰਦੇਸ਼ਕ ਲੀਨਾ ਮਨੀਮੇਕਲਾਈ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਫ਼ਿਲਮ ‘ਕਾਲੀ’ , ਭਾਰਤੀ ਮੂਲ ਦੀ ਨਿਰਦੇਸ਼ਕ ਲੀਨਾ ਮਨੀਮੇਕਲਾਈ ਵੱਲੋਂ ਬਣਾਈ ਗਈ ਹੈ। ਟੋਰੌਂਟੋ ਮੈਟਰੋਪੌਲਿਟਨ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਐਂਡ ਇੰਟੀਗ੍ਰੇਸ਼ਨ ਪ੍ਰੋਗਰਾਮ , ਕੈਨੇਡਾ ਐਕਸੀਲੈਂਸ ਰਿਸਰਚ ਚੇਅਰ ( ਸੀਈਆਰਸੀ) ਦੇ ਪ੍ਰੋਜੈਕਟ ਦਾ ਦਸਤਾਵੇਜ਼ੀ ਫ਼ਿਲਮ ਕਾਲੀ ਹਿੱਸਾ ਸੀ। ਜਿਸ ਦੇ ਚਲਦਿਆਂ ਭਾਰਤ ਦੀ ਸਰਵਉੱਚ ਅਦਾਲਤ ਵੱਲੋਂ ਸੁਰੱਖਿਆ ਦਿੱਤੀ ਗਈ ਹੈ। ਲੀਨਾ ਮਨੀਮੇਕਲਾਈ ਨੇ ਟਵਿੱਟਰ ‘ਤੇ ਫ਼ਿਲਮ ਦਾ ਇਕ ਪੋਸਟਰ ਸਾਂਝਾ ਕੀਤਾ ਸੀ , ਜਿਸ ਵਿੱਚ ਕਾਲੀ ਮਾਤਾ ਦੇ ਹੱਥ ਵਿੱਚ ਐਲਜੀਬੀਟੀਕਿਊ ਫ਼ਲੈਗ ਹੈ ਅਤੇ ਕਾਲੀ ਮਾਤਾ ਨੂੰ ਸਿਗਰਟ ਪੀਂਦੇ ਹੋਏ ਦਿਖਾਇਆ ਗਿਆ ਸੀ।

ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨ ਵੱਲੋਂ ਵੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਸੀ। ਲੀਨਾ ਦਾ ਕਹਿਣਾ ਹੈ ਕਿ ਉਸ ਨੂੰ ਪੋਸਟਰ ਦੇ ਨਤੀਜੇ ਵਜੋਂ ਕਤਲ ਅਤੇ ਬਲਾਤਕਾਰ ਦੀਆਂ ਹਜ਼ਾਰਾਂ ਧਮਕੀਆਂ ਮਿਲੀਆਂ ਹਨ। ਭਾਰਤ ਦੇ ਛੇ ਵੱਖ-ਵੱਖ ਰਾਜਾਂ ਵਿੱਚ ਪੁਲਿਸ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਤੌਰ ‘ਤੇ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਲੀਨਾ ਵਿਰੁੱਧ FIRs ਜਾਰੀ ਕੀਤੀਆਂ ਹਨ। ਦਿੱਲੀ ਪੁਲਿਸ ਵੱਲੋਂ ਨਿਰਦੇਸ਼ਕ ਲੀਨਾ ਮਨੀਮੇਕਲਾਈ ‘ਤੇ 153 A ਅਤੇ 295 ਏ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ।ਸੁਪਰੀਮ ਕੋਰਟ ਵਿੱਚ ਇਹਨਾਂ ਐਫਆਈਆਰਜ਼ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਮਨੀਮੇਕਲਾਈ ਦਾ ਕਹਿਣਾ ਹੈ ਕਿ ਕੋਰਟ ਦਾ ਆਦੇਸ਼ ਉਸਨੂੰ ਸਹੀ ਸਾਬਤ ਕਰਦਾ ਹੈ ਅਤੇ ਉਸਨੂੰ ਕੁਝ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦਾ ਹੈ, ਜਿਸ ਨਾਲ ਉਹ ਆਉਂਦੀਆਂ ਗਰਮੀਆਂ ਦੇ ਅੰਤ ਵਿੱਚ ਭਾਰਤ ਵਾਪਸ ਆ ਸਕਦੀ ਹੈ।