GTA News Media

Top Info Bar
22.1°C Toronto Loading date...
Featured

ਬ੍ਰਿਟੇਨ ‘ਚ ਸਬਜ਼ੀਆਂ ਖਰੀਦਣ ‘ਤੇ ਲੱਗੀ ਪਾਬੰਦੀ, ਇੱਕ ਵਿਅਕਤੀ ਲਈ 2 ਟਮਾਟਰ ਅਤੇ 2 ਖੀਰੇ ਖਰੀਦਣ ਦੀ ਸੀਮਾ ਤੈਅ

ਬ੍ਰਿਟੇਨ ‘ਚ ਸਬਜ਼ੀਆਂ ਖਰੀਦਣ ‘ਤੇ ਲੱਗੀ ਪਾਬੰਦੀ, ਇੱਕ ਵਿਅਕਤੀ ਲਈ 2 ਟਮਾਟਰ ਅਤੇ 2 ਖੀਰੇ ਖਰੀਦਣ ਦੀ ਸੀਮਾ ਤੈਅ
Share this post via:

ਵਿਕਸਿਤ ਦੇਸ਼ ਕਹੇ ਜਾਣ ਵਾਲੇ ਬ੍ਰਿਟੇਨ ‘ਚ ਸਬਜ਼ੀਆਂ ਖਰੀਦਣ ‘ਤੇ ਪਾਬੰਦੀ ਲੱਗੀ ਹੈ। ਬ੍ਰਿਟੇਨ ਦੀਆਂ ਵੱਡੀਆਂ ਸੁਪਰਮਾਰਕੀਟਾਂ ਐਸਡਾ ਅਤੇ ਮੌਰੀਸਨ ਨੇ ਸਬਜ਼ੀਆਂ ਦੀ ਰਾਸ਼ਨਿੰਗ ਸ਼ੁਰੂ ਕਰ ਦਿਤੀ ਹੈ। ਹਰ ਵਿਅਕਤੀ ਲਈ ਇੱਕ ਦਿਨ ਵਿੱਚ 2 ਟਮਾਟਰ ਅਤੇ 2 ਖੀਰੇ ਦੀ ਸੀਮਾ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਹੋਰ ਸਬਜ਼ੀਆਂ ‘ਤੇ ਵੀ ਸੀਮਾ ਲਗਾਈ ਗਈ ਹੈ। ਇਸ ਤਹਿਤ ਆਲੂ, ਮਿਰਚ, ਬਰੋਕਲੀ ਅਤੇ ਸਲਾਦ ਵਰਗੀਆਂ ਜਲਦੀ ਖਰਾਬ ਹੋਣ ਵਾਲੀਆਂ ਸਬਜ਼ੀਆਂ ਦੀ ਵਿਕਰੀ ‘ਤੇ ਸੀਮਾ ਲਗਾਈ ਗਈ ਹੈ। ਲੋਕ ਇਨ੍ਹਾਂ ਵਿੱਚੋਂ 2 ਜਾਂ 3 ਸਬਜ਼ੀਆਂ ਹੀ ਖਰੀਦ ਸਕਦੇ ਹਨ।

ਬ੍ਰਿਟੇਨ ਦੇ ਲਿਵਰਪੂਲ, ਈਸਟ ਲੰਡਨ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਸਬਜ਼ੀਆਂ ਦੀ ਭਾਰੀ ਕਮੀ ਹੈ। ਅਸਲ ਵਿੱਚ ਬ੍ਰਿਟੇਨ ਇੱਕ ਠੰਡਾ ਦੇਸ਼ ਹੈ, ਜਿੱਥੇ ਸਰਦੀਆਂ ਵਿੱਚ ਖੇਤੀ ਅਤੇ ਬਾਗਬਾਨੀ ਨਾਮੁਮਕਿਨ ਹੋ ਜਾਂਦੀ ਹੈ। ਅਜਿਹੇ ‘ਚ ਉਹ ਹਰ ਸਾਲ ਸਪੇਨ ਅਤੇ ਮੋਰੱਕੋ ਤੋਂ ਸਬਜ਼ੀਆਂ ਮੰਗਵਾ ਕੇ ਕਾਰੋਬਾਰ ਚਲਾਉਂਦਾ ਹੈ। ਇਸ ਸਾਲ ਲਈ ਬ੍ਰਿਟੇਨ ਨੇ ਇਨ੍ਹਾਂ ਦੇਸ਼ਾਂ ਤੋਂ ਸਬਜ਼ੀਆਂ ਦੀ ਸਪਲਾਈ  ਦੀ ਤਿਆਰੀ ਕੀਤੀ ਸੀ। ਪਰ ਇਸ ਸਾਲ ਮੋਰੱਕੋ ਵਿੱਚ ਕੜਾਕੇ ਦੀ ਠੰਢ ਕਾਰਨ ਸਬਜ਼ੀਆਂ ਦੀ ਪੈਦਾਵਾਰ ਵੀ ਪ੍ਰਭਾਵਿਤ ਹੋਈ। ਖ਼ਰਾਬ ਮੌਸਮ ਕਾਰਨ ਸਬਜ਼ੀਆਂ ਦੀ ਸਪਲਾਈ ਵਿੱਚ ਵੀ ਦਿੱਕਤ ਆਈ ਹੈ।