GTA News Media

Top Info Bar
22.1°C Toronto Loading date...
Canada Featured

ਹੁਣ ਇਰਾਨੀਆਂ ਲਈ ਕੈਨੇਡਾ ਓਪਨ ਵਰਕ ਪਰਮਿਟ ਕਰੇਗਾ ਸ਼ੁਰੂ

ਹੁਣ ਇਰਾਨੀਆਂ ਲਈ ਕੈਨੇਡਾ ਓਪਨ ਵਰਕ ਪਰਮਿਟ ਕਰੇਗਾ ਸ਼ੁਰੂ
Share this post via:

ਫ਼ੈਡਰਲ ਸਰਕਾਰ ਇਰਾਨੀਆਂ ਲਈ ਕੈਨੇਡਾ ਵਿੱਚ ਰਹਿਣਾ ਆਸਾਨ ਬਣਾਉਣ ਲਈ ਵਿਸ਼ੇਸ਼ ਉਪਾਅ ਕਰ ਰਹੀ ਹੈ। ਪੜ੍ਹਾਈ, ਵਿਜ਼ਿਟ ਜਾਂ ਕੰਮ ਲਈ ਕੈਨੇਡਾ ਆਉਣ ਵਾਲੇ ਇਰਾਨੀਆਂ ਦੀ ਕੈਨੇਡਾ ਵਿਚ ਰਹਿਣ ਦੀ ਮਿਆਦ ਵਧਾਉਣ ਅਤੇ ਹੋਰ ਸਟ੍ਰੀਮਾਂ ਵਿਚ ਅਪਲਾਈ ਕਰ ਸਕਣ ਦੀ ਅਰਜ਼ੀ ਪ੍ਰਕਿਰਿਆ ਸਰਲ ਬਣਾਈ ਜਾ ਰਹੀ ਹੈ। 1 ਮਾਰਚ ਤੋਂ ਇਹ ਪ੍ਰਕਿਰਿਆ ਲਾਗੂ ਹੋ ਰਹੀ ਹੈ।

ਕੈਨੇਡਾ ਵਿੱਚ ਹੁਣ ਇਰਾਨੀ ਲੋਕਾਂ ਲਈ, ਇੱਕ ਨਵਾਂ ਓਪਨ ਵਰਕ ਪਰਮਿਟ ਪਾਥਵੇਅ ਵੀ ਸ਼ੁਰੂ ਕੀਤਾ ਜਾਵੇਗਾ। ਫ਼ੈਡਰਲ ਸਰਕਾਰ ਕੈਨੇਡਾ ਵਿਚ ਰਹਿਣ ਦੇ ਚਾਹਵਾਨ ਇਰਾਨੀ ਲੋਕਾਂ ਲਈ ਪ੍ਰੋਸੈਸਿੰਗ ਫ਼ੀਸ ਵੀ ਮੁਆਫ਼ ਕਰੇਗੀ। ਇਰਾਨ ਵਿਚ ਮੌਜੂਦ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਜੋ ਵਾਪਸ ਕੈਨੇਡਾ ਆਉਣਾ ਚਾਹੁੰਦੇ ਹਨ, ਉਹਨਾਂ ਦੇ ਪਾਸਪੋਰਟਾਂ, ਯਾਤਰਾ ਦਸਤਾਵੇਜ਼ਾਂ ਅਤੇ ਨਾਗਰਿਕਤਾ ਪ੍ਰਮਾਣ ਪੱਤਰਾਂ ਦੀ ਫ਼ੀਸ ਵੀ ਮੁਆਫ਼ ਕੀਤੀ ਜਾਵੇਗੀ।

ਇਰਾਨ ਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲ਼ੰਘਣਾ ਕਾਰਨ ਕੈਨੇਡਾ ਇਹ ਉਪਾਅ ਕਰ ਰਿਹਾ ਹੈ। ਪਿਛਲੇ ਸਾਲ ਮਾਹਸਾ ਅਮੀਨੀ ਨਾਂ ਦੀ 22 ਸਾਲ ਦੀ ਇੱਕ ਲੜਕੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਰਕੇ ਇਰਾਨ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੀ ਹਿਰਾਸਤ ਵਿਚ ਉਸਦੀ ਮੌਤ ਹੋ ਗਈ ਸੀ, ਜਿਸਤੋਂ ਬਾਅਦ ਮੁਲਕ ਭਰ ਵਿਚ ਅਸ਼ਾਂਤੀ ਫ਼ੈਲ ਗਈ ਸੀ।