ਬਰੈਂਪਟਨ (ਸਤਪਾਲ ਸਿੰਘ ਜੌਹਲ)- ਬਰੈਂਪਟਨ ਦੇ ਵਾਰਡ 9 ਤੇ 10 ਵਿੱਚ ਸਕੂਲਾਂ ਨਾਲ਼ ਸਬੰਧਿਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਨ੍ਹਾਂ ਦੀ ਜੜ੍ਹ ਫੜੀ ਜਾ ਰਹੀ ਹੈ। ਸਕੂਲਾਂ ਵਿੱਚ ਨੁਕਸ ਹੋਣ ਤਾਂ ਦੱਸੇ ਜਾ ਰਹੇ ਹਨ। ਬੋਰਡ ਤੱਕ, ਅਤੇ ਪ੍ਰੋਵਿੰਸ ਪੱਧਰ ਤੱਕ ਮਸਲੇ ਉਜਾਗਰ ਕਰਨ ਵਿੱਚ ਕਸਰ ਨਹੀਂ ਛੱਡੀ ਜਾ ਰਹੀ। ਪਰ, ਜੇਕਰ ਸਮੱਸਿਆ ਘਰ ਤੋਂ ਸ਼ੁਰੂ ਹੋ ਕੇ ਸਕੂਲ ਤੱਕ ਪਹੁੰਚਦੀ ਅਤੇ ਓਥੇ ਜਾ ਕੇ ਵੱਡੀ ਹੁੰਦੀ ਹੈ ਤਾਂ ਉਸ ਬਾਰੇ ਵੀ ਸਿੱਧੀ ਗੱਲ ਕਰਨਾ ਤੇ ਉਸ ਨੂੰ ਘਰ ਵਿੱਚੋਂ ਹੱਲ ਕਰਨ ਬਾਰੇ ਵੀ ਮਾਪਿਆਂ ਨੂੰ ਸਪੱਸ਼ਟ ਦੋ ਟੁੱਕ ਦੱਸਿਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਮਾਪੇ ਬਹੁਤ ਸਹਿਯੋਗ ਕਰ ਰਹੇ ਹਨ। ਇਹ ਵੀ ਕਿ ਕੋਈ ਸਾਡੀ ਦੋ ਹਰਫੀ ਸਿੱਧੀ ਗੱਲ ਸੁਣ ਕੇ ਨਰਾਜ਼ ਵੀ ਹੋ ਜਾਂਦੇ ਹਨ ਪਰ ਸਾਡੇ ਵਲੋਂ ਕੋਈ ਓਹਲਾ, ਕੋਈ ਟੇਢ, ਕੋਈ ਰਾਜਨੀਤਕ ਗਿਣਤੀਆਂ-ਮਿਣਤੀਆਂ ਨਹੀਂ ਰੱਖੀਆਂ ਜਾ ਰਹੀਆਂ। ਸਕੂਲਾਂ ਵਿੱਚ ਮਸਲਿਆਂ (ਲੜਾਈਆਂ, ਨਫਰਤਾਂ, ਸਸਪੈਂਸ਼ਨਾਂ ਵਗੈਰਾ) ਦੀਆਂ (ਬੇਧਿਆਨੀ ਕਾਰਨ ਬਹੁਤ ਡੂੰਘੀਆਂ ਹੋ ਚੁੱਕੀਆਂ) ਜੜ੍ਹਾਂ ਪੁੱਟਣ ਲਈ ਜੋ ਆਪਾਂ ਅੱਜ ਕਰ ਰਹੇ ਹਾਂ ਇਨ੍ਹਾਂ ਕਾਰਜਾਂ ਦੇ ਹਾਂਪੱਖੀ ਅਸਰ ਮਹਿਸੂਸ ਹੋਣ ਨੂੰ ਅਜੇ ਕੁਝ ਸਾਲਾਂ ਦਾ ਸਮਾਂ ਲੱਗ ਜਾਣ ਦੀ ਸੰਭਾਵਨਾ ਹੈ। ਨੰਬਰ 1, ਟੀਚਰ ਤੇ ਪ੍ਰਿੰਸੀਪਲ ਆਪ ਦੱਸ ਰਹੇ ਹਨ ਕਿ ਬੱਚਿਆਂ ਨੂੰ ਫੋਨ ਦੀ ਜਰੂਰਤ ਨਹੀਂ। ਫੋਨ ਲੈ ਕੇ ਦੇਣ ਦੀ ਕੋਈ ਕਾਹਲ਼ੀ ਨਾ ਕਰੋ। ਜਦੋਂ ਤੁਸੀਂ ਬੱਚੇ ਵਲੋਂ ਫੋਨ ਅਤੇ ਇੰਟਰਨੈਟ ਵਰਤੋਂ ਦੀ ਨਿਗਰਾਨੀ ਨਹੀਂ ਕਰਦੇ ਹੋ ਤਾਂ ਪੁਆੜਿਆਂ ਦੀ ਡੂੰਘੀ ਮੋਟੀ ਜੜ੍ਹ ਫੋਨ ਤੇ ਇੰਟਰਨੈੱਟ ਦੀ ਦੁਰਵਰਤੋਂ ਬਣਦੀ ਹੈ। ਦੂਸਰੀ ਗੱਲ, ਬੱਚਿਆਂ ਨੂੰ ਲੰਚ ਖਰੀਦਣ ਲਈ ਕੈਸ਼, ਕਰੈਡਿਟ/ਡੈਬਿਟ ਕਾਰਡ ਨਾ ਦੇਣ, ਘਰੋਂ ਲੰਚ ਦੇਣ ਤੇ ਬੱਚੇ ਨੂੰ ਸਕੂਲ ਤੋਂ ਬਾਹਰ ਨਾ ਜਾਣ ਦੀ ਹਿਦਾਇਤ ਕਰਨ ਵਾਲ਼ੇ ਮਾਪੇ ਵੱਧ ਸਫਲ ਤੇ ਸੁਖੀ ਰਹਿੰਦੇ ਹਨ। ਸਕੂਲ ਵਾਸਤੇ ਫੋਨ ਤੇ ਕੈਸ਼ ਦੀ ਜਰੂਰਤ ਨਹੀਂ ਹੈ। ਬੱਚਿਆਂ ਨੂੰ ਫੋਨ ਅਤੇ ਇੰਟਰਨੈਟ ਦਿੱਤੇ ਹਨ ਤਾਂ ਉਨ੍ਹਾਂ ਫੋਨਾਂ ਅਤੇ ਇੰਟਰਨੈੱਟ ਦੀ ਵਰਤੋਂ ਉਪਰ ਸਖਤ ਨਿਗਰਾਨੀ ਸ਼ੁਰੂ ਕਰੋ। ਨਿਗਰਾਨੀ ਨਹੀਂ ਕਰ ਸਕਦੇ ਤਾਂ ਫੋਨ ਫੜ ਲਵੋ। ਯਾਦ ਰੱਖਿਓ ਕਿ ਸਕੂਲ ਵਿੱਚ ਬਿਨਾ ਫੋਨ ਤੋਂ ਗਿਆ ਬੱਚਾ ਘਰ ਨਾਲੋਂ ਘੱਟ ਸੁਰੱਖਿਅਤ ਨਹੀਂ ਹੁੰਦਾ। ਚੱਲਦੀ ਕਲਾਸ ਵਿੱਚ ਟੈਕਸਟ ਮੈਸੇਜ ਵਗੈਰਾ ਕਰਕੇ ਬੱਚੇ ਦਾ ਹਾਲ ਪੁੱਛਣ ਦੀ ਜਰੂਰਤ ਨਹੀਂ, ਕੋਈ ਗੱਲ ਹੋਵੇ ਤਾਂ ਟੀਚਰ ਤੁਹਾਨੂੰ ਆਪੇ ਸੰਪਰਕ ਕਰ ਲੈਣਗੇ। ਬੇਸਮੈਂਟ ਵਿੱਚ (ਘਰ ਵਿੱਚੋਂ) ਸ਼ਰਾਬਾਂ ਦੀਆਂ ਸ਼ਰੇਆਮ ਸਜਾਵਟਾਂ ਅਤੇ ਆਪਣੀਆਂ ਟਾਇਲਾਨੌਲ (ਨਸ਼ੀਲੀਆਂ) ਗੋਲ਼ੀਆਂ ਵੀ ਅੱਜ ਤੋਂ ਹੀ ਆਪਣੀ ਸਖਤ ਨਿਗਰਾਨੀ ਹੇਠ ਕਰ ਲਵੋ।
-(Satpal Singh Johal)- In Brampton’s wards 9 and 10, the school-related problems of the residents are being taken seriously, and their roots are being identified and taken. If there are defects in the school system, they are being told. All efforts are in place to highlight issues up to the Board, and provincial level. However, if problems start from home and they reach and grow in schools, then the parents are being told about it directly and clearly. Many parents are very supportive to help tackle the issues from homes. Also, some people get (rarely) upset after listening to my direct and clear words. Nothing is being kept hidden, and no political calculations are being made from my side ever. It is likely to take a few more years to see the positive impact of the actions we are taking today to root out the (deeply entrenched due to neglect) problems (fights, hate, suspensions, exclusions etc.) in the schools. The teachers and the principals are saying that children do not need phones in schools, they also may not need at all at homes too. Parents must not be in haste to buy a phone for their child. When parents don’t monitor their child’s phone and internet use, the root of the problem becomes abuse of the phone and internet. Moreover, parents who give their child lunch from home, and do not give them cash, credit/debit cards to buy lunch, and instruct them clearly not to leave school for lunch, are content and happier. Teacher and principals say that phone and cash are not required for school. If the parents have provided their children with phones and internet, then they must strictly supervise the use of the phones and internet. If they can’t monitor children’s phone and internet use, just take the phone back. Remember, principals say that a child without a phone is no less safe at school than at home. Parents are not needed to ask about the child’s condition through text messages etc. in the child is in the class. if there is any problem, the teacher will contact the parents. Also, keep your liquors in the basement and your Tylenol-3 pills under your strict supervision. Thank you very much for your support.