GTA News Media

Top Info Bar
22.1°C Toronto Loading date...
Crime

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਦੋਸ਼ੀ ਦੋ ਗੈਂਗਸਟਰਾਂ ਦੇ ਕਤਲ ਮਾਮਲੇ ’ਚ 7 ਗੈਂਗਸਟਰ ਨਾਮਜ਼ਦ

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਦੋਸ਼ੀ ਦੋ ਗੈਂਗਸਟਰਾਂ ਦੇ ਕਤਲ ਮਾਮਲੇ ’ਚ 7 ਗੈਂਗਸਟਰ ਨਾਮਜ਼ਦ
Share this post via:

ਗੋਇੰਦਵਾਲ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਸਟਰਾਂ ਵਿਚਕਾਰ ਹੋਏ ਝਗੜੇ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਮਾਮਲੇ ਵਿੱਚ ਪੁਲਿਸ ਵੱਲੋਂ ਦਰਜ ਕੀਤੀ ਗਏ FIR ਮੁਤਾਬਕ 7 ਗੈਂਗਸਟਰਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਅੰਕਿਤ ਸੇਰਸਾ, ਰਜਿੰਦਰ ਜੋਕਰ, ਅਰਸ਼ਦਖਾਨ, ਕਸ਼ਿਸ਼ ਅਤੇ ਮਲਕੀਤ ਸਿੰਘ ਦੇ ਨਾਮ ਸ਼ਾਮਿਲ ਹਨ।FIR ਵਿੱਚ ਕਿਹਾ ਗਿਆ ਹੈ ਕਿ ਬਲਾਕ 1 ਅਤੇ 2 ਦੇ ਕੈਦੀਆਂ ਵਿਚਾਰਕਾਰ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ‘ਤੇ ਲੋਹੇ ਦੀਆਂ ਪੱਤੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਅਧੀਨ ਕੇਸ਼ਵ ਬਠਿੰਡਾ ਦਾ ਹੁਣ PGI ਚੰਡੀਗੜ੍ਹ ਵਿੱਚ ਇਲਾਜ ਚਲ ਰਿਹਾ ਹੈ।

ਇੱਥੇ ਦੱਸਣਯੋਗ ਹੈ ਕਿ ਕਿ ਬੀਤੇ ਕੱਲ੍ਹ ਗੈਂਗਸਟਰਾਂ ਵਿੱਚਕਾਰ ਆਪਸੀ ਝੜਪ ਹੋਈ ਸੀ। ਇਸ ਝੜਪ ਵਿੱਚ ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀ ਮੌਤ ਹੋ ਗਈ ਸੀ। ਇਸ ਦੌਰਾਨ ਕੇਸ਼ਵ ਬਠਿੰਡਾ ਜ਼ਖਮੀ ਹੋ ਗਿਆ ਸੀ। ਇਹ ਸਾਰੇ ਗੈਂਗਸਟਰ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਜੇਲ੍ਹ ਵਿੱਚ ਬੰਦ ਸਨ।