GTA News Media

Top Info Bar
22.1°C Toronto Loading date...
Featured World

ਅਮਰੀਕਾ ‘ਚ ਸੜਕ ਹਾਦਸੇ ‘ਚ ਪੰਜਾਬਣ ਲੜਕੀ ਦੀ ਮੌਤ

ਅਮਰੀਕਾ ‘ਚ ਸੜਕ ਹਾਦਸੇ ‘ਚ ਪੰਜਾਬਣ ਲੜਕੀ ਦੀ ਮੌਤ
Share this post via:

ਅਮਰੀਕਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰਜੋਤ ਕੌਰ ਪੁੱਤਰੀ ਬਲਵੀਰ ਸਿੰਘ ਦੀ ਅਚਾਨਕ ਸੜਕ ਹਾਦਸੇ ‘ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਗੁਰਜੋਤ ਕੌਰ ਆਪਣੀ ਕਾਰ ਡਰਾਈਵ ਕਰਦੇ ਹੋਏ ਜਾ ਰਹੀ ਸੀ ਕਿ ਅਚਾਨਕ ਅੱਗਿਓਂ ਆ ਰਹੀ ਕਾਰ ਨਾਲ ਟੱਕਰ ਹੋ ਗਈ । ਜਿਸ ਕਾਰਨ ਗੁਰਜੋਤ ਕੌਰ ਦੀ ਮੌਕੇ ‘ਤੇ ਮੌਤ ਹੋ ਗਈ। ਗੁਰਜੋਤ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਦੀ ਅਮਰੀਕਾ ‘ਚ ਰਹਿ ਰਹੀ ਭਾਣਜੀ ਸੀ। ਗੁਰਜੋਤ ਕੌਰ ਸਿਰਫ 22 ਸਾਲ ਦੀ ਸੀ ਤੇ ਅਜੇ ਕੁਆਰੀ ਸੀ।ਖਬਰ ਮਿਲਦਿਆਂ ਇਲਾਕੇ ਚ ਸੋਗ ਦੀ ਲਹਿਰ ਹੈ।