GTA News Media

Top Info Bar
22.1°C Toronto Loading date...
World

ਗ੍ਰੀਸ ‘ਚ ਦੋ ਟ੍ਰੇਨਾਂ ਦੀ ਭਿਆਨਕ ਟੱਕਰ, 26 ਮੌਤਾਂ ਅਨੇਕਾਂ ਜ਼ਖਮੀ

ਗ੍ਰੀਸ ‘ਚ ਦੋ ਟ੍ਰੇਨਾਂ ਦੀ ਭਿਆਨਕ ਟੱਕਰ, 26 ਮੌਤਾਂ ਅਨੇਕਾਂ ਜ਼ਖਮੀ
Share this post via:

ਗ੍ਰੀਸ ਵਿੱਚ ਮੰਗਲਵਾਰ ਰਾਤ ਨੂੰ ਇੱਕ ਯਾਤਰੀ ਰੇਲਗੱਡੀ ਅਤੇ ਇੱਕ ਮਾਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ 26 ਲੋਕਾਂ ਦੀ ਮੌਤ ਅਤੇ ਹੋਰ ਅਨੇਕਾਂ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸੇ ਤੋਂ ਬਾਅਦ ਟਰੇਨ ਦੀਆਂ ਕਈ ਡੱਬੀਆਂ ਪਟੜੀ ਤੋਂ ਉਤਰ ਗਈਆਂ ਅਤੇ ਤਿੰਨ ਡੱਬਿਆਂ ਨੂੰ ਅੱਗ ਲੱਗ ਗਈ। ਯੂਨਾਨ ਦੀ ਫਾਇਰ ਸਰਵਿਸ ਨੇ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਮੱਧ ਗ੍ਰੀਸ ਦੇ ਟੈਂਪੀ ਵਿੱਚ ਅੱਧੀ ਰਾਤ ਤੋਂ ਪਹਿਲਾਂ 350 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਯਾਤਰੀ ਰੇਲਗੱਡੀ ਦੇ ਮਾਲ ਰੇਲਗੱਡੀ ਨਾਲ ਟਕਰਾ ਜਾਣ ਕਾਰਨ 26 ਲੋਕਾਂ ਦੀ ਮੌਤ ਅਤੇ 85 ਤੋਂ ਵੱਧ ਜ਼ਖਮੀ ਹੋ ਗਏ।

ਗ੍ਰੀਕ ਫਾਇਰ ਸਰਵਿਸ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਪਟੜੀ ਤੋਂ ਉਤਰੀਆਂ ਬੋਗੀਆਂ ਦੇ ਨੇੜੇ ਬਚਾਅ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ। ਇਸ ਦੌਰਾਨ ਬਚਾਅ ਕਰਮੀਆਂ ਨੇ ਟਾਰਚਾਂ ਨਾਲ ਜ਼ਿੰਦਾ ਬਚੇ ਲੋਕਾਂ ਦੀ ਭਾਲ ਕੀਤੀ। ਗ੍ਰੀਕ ਫਾਇਰ ਸਰਵਿਸ ਦੇ ਬੁਲਾਰੇ ਵੈਸਿਲਿਸ ਵਾਰਥਕੋਗੀਅਨਿਸ ਨੇ ਕਿਹਾ ਕਿ ਯਾਤਰੀ ਰੇਲਗੱਡੀ ਵਿੱਚ 350 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ 17 ਵਾਹਨਾਂ ਅਤੇ 40 ਐਂਬੂਲੈਂਸਾਂ ਦੇ ਨਾਲ ਘੱਟੋ-ਘੱਟ 150 ਫਾਇਰਫਾਈਟਰਜ਼ ਬਚਾਅ ਕਾਰਜਾਂ ਵਿੱਚ ਸ਼ਾਮਲ ਹਨ। ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਟੱਕਰ ਦਾ ਕਾਰਨ ਕੀ ਸੀ।