GTA News Media

Top Info Bar
22.1°C Toronto Loading date...
Canada Featured

ਕੋਕੀਨ ਬਣਾਉਣ ਅਤੇ ਵੇਚਣ ਦੀ ਮਨਜੂਰੀ ਮਿਲਣ ਦੇ ਕੰਪਨੀ ਦੇ ਦਾਅਵਾ ਤੋਂ ਪ੍ਰੀਮੀਅਰ ਹੈਰਾਨ

ਕੋਕੀਨ ਬਣਾਉਣ ਅਤੇ ਵੇਚਣ ਦੀ ਮਨਜੂਰੀ ਮਿਲਣ ਦੇ ਕੰਪਨੀ ਦੇ ਦਾਅਵਾ ਤੋਂ ਪ੍ਰੀਮੀਅਰ ਹੈਰਾਨ
Share this post via:

ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਉਹ ਬੀਸੀ ਦੀ ਇਕ ਕੰਪਨੀ ਨੂੰ ਹੈਲਥ ਕੈਨੇਡਾ ਦੁਆਰਾ ਕੋਕੀਨ ਰੱਖਣ, ਪੈਦਾ ਕਰਨ, ਵੇਚਣ ਅਤੇ ਵੰਡਣ ਦਾ ਅਧਿਕਾਰ ਮਿਲਣ ਦੇ ਦਾਅਵੇ ਤੋਂ ਹੈਰਾਨ ਹਨ।ਹੈਲਥ ਕੈਨੇਡਾ ਦੁਆਰਾ 17 ਫਰਵਰੀ ਨੂੰ ਉਹਨਾਂ ਨੂੰ ਨਿਯੰਤਰਿਤ ਪਦਾਰਥਾਂ ਦੇ ਡੀਲਰ ਦੇ ਲਾਇਸੈਂਸ ਦੇ ਤਹਿਤ ਇੱਕ ਸੋਧ ਲਈ ਪ੍ਰਵਾਨਗੀ ਦਿੱਤੀ ਸੀ।ਡੇਵਿਡ ਈਬੀ ਨੇ ਕਿਹਾ  ਜੇਕਰ ਹੈਲਥ ਕੈਨੇਡਾ ਨੇ ਅਜਿਹਾ ਕੀਤਾ ਹੈ ਤਾਂ ਉਹਨਾਂ ਨੇ ਸੂਬਾਈ ਸਰਕਾਰ ਨੂੰ ਸੂਚਿਤ ਕੀਤੇ ਬਿਨ੍ਹਾਂ ਕੀਤਾ ਹੈ।

ਪ੍ਰੀਮੀਅਰ ਨੇ ਕਿਹਾ ਕਿ ਪ੍ਰੋਵਿੰਸ ਜਵਾਬ ਲਈ ਹੈਲਥ ਕੈਨੇਡਾ ਨਾਲ ਸੰਪਰਕ ਕਰੇਗਾ। ਓਵਰਡੋਜ਼ ਮੌਤ ਦਰ ਨੂੰ ਰੋਕਣ ਲਈ ਚੱਲ ਰਹੇ ਯਤਨਾਂ ਦਾ ਹਵਾਲਾ ਦਿੰਦੇ ਹੋਏ ਪ੍ਰੀਮੀਅਰ ਈਬੀ ਨੇ ਕਿਹਾ ਕਿ BC ਵਿੱਚ ਹਰ ਰੋਜ਼ ਔਸਤਨ ਛੇ ਤੋਂ ਵੱਧ ਲੋਕ ਮਰ ਰਹੇ ਹਨ। ਹੈਲਥ ਕੈਨੇਡਾ ਨੇ ਲਾਇਸੈਂਸ ਦੇਣ ਦੇ ਮਾਪਦੰਡਾਂ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਅਡੇਸਟਰਾਂ ਲੈਬਜ਼ ਸਿਰਫ਼ ਵਿਗਿਆਨਕ ਅਤੇ ਡਾਕਟਰੀ ਉਦੇਸ਼ਾਂ ਲਈ ਵੇਚਣ ਲਈ ਲਾਇਸੰਸਸ਼ੁਦਾ ਹੈ। ਹੈਲਥ ਕੈਨੇਡਾ ਨੇ ਕਿਹਾ ਕਿ ਅਡੇਸਟਰਾਂ ਲੈਬਜ਼ ਸਿਰਫ਼ ਉਨ੍ਹਾਂ ਹੋਰ ਲਾਇਸੰਸ ਧਾਰਕਾਂ ਨੂੰ ਵੇਚ ਸਕਦੀ ਹੈ ਜਿਨ੍ਹਾਂ ਕੋਲ ਆਪਣੇ ਲਾਇਸੈਂਸ ‘ਤੇ ਕੋਕੀਨ ਸੂਚੀਬੱਧ ਹੈ, ਜਿਵੇਂ ਕਿ ਫ਼ਾਰਮਾਸਿਸਟ, ਪ੍ਰੈਕਟੀਸ਼ਨਰ, ਹਸਪਤਾਲ ਆਦਿ।