GTA News Media

Top Info Bar
22.1°C Toronto Loading date...
Canada Health

ਹਾਈ-ਰਿਸਕ ਕੈਨੇਡੀਅਨਜ਼ ਲਈ ਕੋਵਿਡ-19 ਬੂਸਟਰ ਡੋਜ਼ ਦੀ ਸਿਫ਼ਾਰਿਸ਼

ਹਾਈ-ਰਿਸਕ ਕੈਨੇਡੀਅਨਜ਼ ਲਈ ਕੋਵਿਡ-19 ਬੂਸਟਰ ਡੋਜ਼ ਦੀ ਸਿਫ਼ਾਰਿਸ਼
Share this post via:

ਕੈਨੇਡਾ ਦੀ ਰਾਸ਼ਟਰੀ ਵੈਕਸੀਨ ਸਲਾਹਕਾਰ ਕਮੇਟੀ ਨੇ ਆਉਂਦੇ ਸਪਰਿੰਗ ਸੀਜ਼ਨ ਦੌਰਾਨ ਕਮਜ਼ੋਰ ਇਮਿਊਨਿਟੀ ਭਾਵ ਸਰੀਰ ਦੀ ਰੋਗ ਰੋੋਕਣ ਦੀ ਘੱਟ ਸਮਰੱਥਾ ਵਾਲੇ ਕੈਨੇਡੀਅਨਜ਼ ਲਈ ਇੱਕ ਹੋਰ ਕੋਵਿਡ ਬੂਸਟਰ ਡੋਜ਼ ਦੀ ਸਿਫ਼ਾਰਿਸ਼ ਕੀਤੀ ਹੈ। ਨਵੀਆਂ ਸਿਫ਼ਾਰਸ਼ਾਂ ਮੁਤਾਬਿਕ ਵਾਧੂ ਡੋਜ਼, ਪਿਛਲੀ ਕੋਵਿਡ ਡੋਜ਼ ਜਾਂ ਇਨਫ਼ੈਕਸ਼ਨ ਦੇ ਮਿਆਰੀ ਛੇ ਮਹੀਨਿਆਂ ਦੇ ਵਕਫ਼ੇ ‘ਤੇ ਦਿੱਤੀ ਜਾ ਸਕਦੀ ਹੈ।ਜਿਹੜੇ ਹਾਈ-ਰਿਸਕ ਕੈਨੇਡੀਅਨਜ਼ ਲਈ ਇਹ ਸਿਫ਼ਾਰਿਸ਼ ਕੀਤੀ ਗਈ ਹੈ ਉਨ੍ਹਾਂ ਵਿਚ:

  • 80 ਸਾਲ ਅਤੇ ਉਸਤੋਂ ਵੱਧ ਉਮਰ ਦੇ ਬਜ਼ੁਰਗ
  • ਲੌਂਗ ਟਰਮ ਕੇਅਰ ਹੋਮਜ਼ ਦੇ ਰੈਜ਼ੀਡੈਂਟਸ ਅਤੇ ਰਿਹਾਇਸ਼ ਦੀਆਂ ਹੋਰ ਸਾਂਝੀਆਂ ਥਾਂਵਾਂ ‘ਤੇ ਰਹਿਣ ਵਾਲੇ ਬਜ਼ੁਰਗ ਜਾਂ ਜਿਨ੍ਹਾਂ ਨੂੰ ਮੈਡੀਕਲ ਕੇਅਰ ਦੀ ਜ਼ਰੂਰਤ ਹੋਵੇ
  • 18 ਸਾਲ ਅਤੇ ਉਸਤੋਂ ਵੱਧ ਉਮਰ ਦੇ ਬਾਲ਼ਗ਼ ਵਿਅਕਤੀ, ਜਿਨ੍ਹਾਂ ਦੀ ਕਿਸੇ ਬਿਮਾਰੀ ਜਾਂ ਕਿਸੇ ਇਲਾਜ ਕਰਕੇ ਇਮਿਊਨਿਟੀ ਕਮਜ਼ੋਰ ਹੋਈ ਹੋਵੇ
  • 65 ਤੋਂ 79 ਸਾਲ ਦੇ ਬਾਲਗ਼, ਖ਼ਾਸ ਤੌਰ ‘ਤੇ ਜਿਨ੍ਹਾਂ ਨੂੰ SARS-CoV-2 ਇਨਫ਼ੈਕਸ਼ਨ ਪਹਿਲਾਂ ਨਾ ਹੋਇਆ ਹੋਵੇ, ਸ਼ਾਮਲ ਹਨ।

NACI ਨੇ ਕਿਹਾ ਕਿ ਬੂਸਟਰ ਸ਼ੌਟ ਲਈ ਓਮੀਕਰੌਨ ਵਾਲੀਆਂ ਬਾਏਵੇਲੈਂਟ ਵੈਕਸੀਨਾਂ ਨੂੰ ਤਰਜੀਹ ਦਿੱਤੀ ਗਈ ਹੈ।

ਕਮੇਟੀ ਨੇ ਕਿਹਾ ਕਿ ਇਸ ਸਮੇਂ ਬੂਸਟਰ ਡੋਜ਼ਾਂ ਬਾਰੇ ਹੋਰ ਸਿਫ਼ਾਰਸ਼ਾਂ ਨਹੀਂ ਕੀਤੀਆਂ ਜਾ ਰਹੀਆਂ, ਹਾਲਾਂਕਿ ਕਮੇਟੀ SARS-CoV-2 ਲਈ ਮਹਾਂਮਾਰੀ ਵਿਗਿਆਨ ਅਤੇ ਉੱਭਰ ਰਹੇ ਸਬੂਤਾਂ ‘ਤੇ ਨਜ਼ਰ ਰੱਖਣਾ ਜਾਰੀ ਰੱਖੇਗੀ, ਜਿਸ ਵਿਚ ਬੂਸਟਰ ਡੋਜ਼ ਤੋਂ ਬਾਅਦ ਸੁਰੱਖਿਆ ਦੀ ਮਿਆਦ ਵੀ ਸ਼ਾਮਲ ਹੈ, ਤਾਂ ਕਿ ਆਉਂਦੇ ਮਹੀਨਿਆਂ ਤੱਕ ਲੋੜ ਅਨੁਸਾਰ ਬੂਸਟਰ ਡੋਜ਼ ਦੇ ਵਕਫ਼ਿਆਂ ਬਾਰੇ ਸਿਫ਼ਾਰਿਸ਼ ਕੀਤੀ ਜਾ ਸਕੇ।ਸਬੂਤ ਦਰਸਾਉਂਦੇ ਹਨ ਕਿ ਵੈਕਸੀਨੇਸ਼ਨ ਅਤੇ ਲਾਗ ਜਾਂ ਵੈਕਸੀਨ ਖ਼ੁਰਾਕਾਂ ਵਿਚਕਾਰ ਜ਼ਿਆਦਾ ਲੰਬੇ ਅੰਤਰਾਲ ਨਾਲ ਐਂਟੀਬੌਡੀ ਰਿਸਪਾਂਸ ਵੀ ਜ਼ਿਆਦਾ ਹੁੰਦਾ ਹੈ, ਹਾਲਾਂਕਿ ਛੋਟੇ ਵਕਫ਼ਿਆਂ ਨਾਲ ਵੀ ਕੋਈ ਸੁਰੱਖਿਆ ਜੋਖਮ ਨਹੀਂ ਹੈ।

ਸੀਬੀਸੀ ਨਿਊਜ