ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਵਿਧਾਨ ਸਭਾ ‘ਚ ਹੋਇਆ ਜ਼ਬਰਦਸਤ ਹੰਗਾਮਾ
ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਵਿਧਾਨ ਸਭਾ ‘ਚ ਅੱਜ ਜ਼ਬਰਦਸਤ ਹੰਗਾਮਾ ਹੋਇਆ। ਵਿਧਾਨ ਸਭਾ ‘ਚ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ ਹੈ। ਦੂਜੇ ਪਾਸੇ ਵਿਰੋਧੀਆਂ ਨੂੰ ਠੋਕਵਾਂ ਦਿੰਦਿਆਂ ਮਾਨ ਨੇ ਕਿਹਾ ਕਿ ਕਿ ਪੰਜਾਬ ਦਾ ਖ਼ਜ਼ਾਨਾ ਲੁੱਟਣ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਆਖਿਆ ਕਿ ਚਾਹੇ ਆਪਣਾ ਹੋਵੇ ਜਾ ਬੇਗਾਨਾ, ਭ੍ਰਿਸ਼ਟਾਚਾਰੀ, ਭ੍ਰਿਸ਼ਟਾਚਾਰੀ ਹੀ ਹੈ। ਕਈ ਭ੍ਰਿਸ਼ਟਾਚਾਰੀ ਤਾਂ ਅਜੇ ਤੁਹਾਡੇ ਵਿਚਕਾਰ ਬੈਠੇ ਹਨ।
ਉਨ੍ਹਾਂ ਆਖਿਆ ਕਿ ਚਿੰਤਾ ਨਾ ਕਰੋ, ਸਾਰੇ ਭ੍ਰਿਸ਼ਟਾਚਾਰੀਆਂ ਦਾ ਨੰਬਰ ਆਵੇਗਾ। ਕਾਂਗਰਸ ਦੇ ਪੁਰਾਣੇ ਮੁੱਖ ਮੰਤਰੀ ਨੇ ਆਪਣੇ ਭ੍ਰਿਸ਼ਟਾਚਾਰੀਆਂ ਦੀ ਇੱਕ ਲਿਸਟ ਬਣਾਈ ਸੀ, ਪਰ ਤੁਹਾਡੀ ਹਾਈਕਮਾਨ ਨੇ ਲਿਸਟ ਦੱਬ ਲਈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਹੋਵੇਗਾ।