GTA News Media

Top Info Bar
22.1°C Toronto Loading date...
Canada

ਬੈਂਕ ਔਫ਼ ਕੈਨੇਡਾ ਨੇ ਮਹਿੰਗਾਈ ਦੇ ਘਟਣ ਦੇ ਸੰਕੇਤਾਂ ਦੇ ਮੱਦੇਨਜ਼ਰ ਵਿਆਜ ਦਰਾਂ ‘ਚ ਨਹੀ ਕੀਤਾ ਵਾਧਾ

ਬੈਂਕ ਔਫ਼ ਕੈਨੇਡਾ ਨੇ ਮਹਿੰਗਾਈ ਦੇ ਘਟਣ ਦੇ ਸੰਕੇਤਾਂ ਦੇ ਮੱਦੇਨਜ਼ਰ ਵਿਆਜ ਦਰਾਂ ‘ਚ ਨਹੀ ਕੀਤਾ ਵਾਧਾ
Share this post via:

ਕਰਜ਼ ਲੈਣ ਵਾਲਿਆਂ ਲਈ ਇੱਕ ਚੰਗੀ ਖ਼ਬਰ ਹੈ। ਬੁੱਧਵਾਰ ਨੂੰ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰਾਂ ਵਿਚ ਕੋਈ ਵਾਧਾ ਨਾ ਕਰਨ ਦਾ ਫ਼ੈਸਲਾ ਲਿਆ। ਬੈਂਕ ਦੀਆਂ ਵਿਆਜ ਦਰਾਂ 4.5% ‘ਤੇ ਬਰਕਰਾਰ ਰੱਖੀਆਂ ਗਈਆਂ ਹਨ। ਇੱਕ ਸਾਲ ਤੋਂ ਵੱਧ ਦੇ ਸਮੇਂ ਵਿਚ ਇਹ ਪਹਿਲੀ ਵਾਰੀ ਹੈ ਜਦੋਂ ਬੈਂਕ ਨੇ ਵਿਆਜ ਦਰਾਂ ਵਿਚ ਇਜ਼ਾਫ਼ਾ ਨਹੀਂ ਕੀਤਾ ਹੈ। ਬੈਂਕ ਨੇ ਪਿਛਲੀ ਪੌਲਿਸੀ ਮੀਟਿੰਗ ਵਿਚ ਸੰਕੇਤ ਦਿੱਤੇ ਸਨ ਕਿ ਉਹ ਹੁਣ ਵਿਆਜ ਦਰਾਂ ਵਿਚ ਵਾਧੇ ਦੇ ਸਿਲਸਿਲੇ ‘ਤੇ ਵਿਰਾਮ ਲਗਾਉਣ ਦੀ ਤਿਆਰੀ ਵਿਚ ਹੈ। ਵਧਦੀ ਮਹਿੰਗਾਈ ਦੇ ਥੋੜਾ ਘਟਣ ਦੇ ਸਬੂਤਾਂ ਦੇ ਮੱਦੇਨਜ਼ਰ ਬੈਂਕ ਨੇ ਫ਼ਿਲਹਾਲ ਵਿਆਜ ਦਰਾਂ ਨੂੰ ਪਹਿਲਾਂ ਦੇ ਪੱਧਰ ‘ਤੇ ਬਰਕਰਾਰ ਰੱਖਿਆ ਹੈ।