GTA News Media

Top Info Bar
22.1°C Toronto Loading date...
Entertainment

Oscars ਐਵਾਰਡ 2023 ਵਿਚ ਕੈਨੇਡਾ ਦੀ ਬੱਲੇ-ਬੱਲੇ

Oscars ਐਵਾਰਡ 2023 ਵਿਚ ਕੈਨੇਡਾ ਦੀ ਬੱਲੇ-ਬੱਲੇ
Share this post via:

95ਵੇਂ ਔਸਕਰ ਅਵਾਰਡਜ਼ ਵਿਚ ਕਈ ਕੈਨੇਡੀਅਨ ਫ਼ਿਲਮ ਕਲਾਕਾਰਾਂ ਦਾ ਜਲਵਾ ਦੇਖਣ ਨੂੰ ਮਿਲੀਆ।

ਟੋਰੌਂਟੋ ਦੀ ਫ਼ਿਲਮਸਾਜ਼ ਸੈਰਾਹ ਪੌਲੀ ਦੀ ਵੁਮਨ ਟਾਕਿੰਗ ਨੇ ਸਰਵੋਤਮ ਸਕ੍ਰੀਨਪਲੇਅ ਦੀ ਸ਼੍ਰੇਣੀ ਵਿਚ ਔਸਕਰ ਪੁਰਸਕਾਰ ਆਪਣੀ ਝੋਲੀ ਪਾਇਆ। ਸੈਰਾਹ ਇਸੇ ਸ਼੍ਰੇਣੀ ਵਿਚ 2007 ਵਿਚ ਆਪਣੀ ਫ਼ਿਲਮ ਅਵੇ ਫ਼੍ਰੌਮ ਹਰ ਲਈ ਵੀ ਨੌਮੀਨੇਟ ਹੋਏ ਸਨ।

ਮੈਨੀਟੋਬਾ ਦੀ ਲੇਖਕ, ਮਿਰਿਅਮ ਟੋਅਜ਼ ਦੇ 2018 ਦੇ ਨਾਵਲ ‘ਤੇ ਅਧਾਰਤ ਇਹ ਫ਼ਿਲਮ ਸਰਬੋਤਮ ਫ਼ਿਲਮ ਦੀ ਸ਼੍ਰੇਣੀ ਲਈ ਵੀ ਨਾਮਜ਼ਦ ਹੋਈ ਸੀ, ਪਰ ਇਸ ਸ਼੍ਰੇਣੀ ਵਿਚ ਐਵਰੀਥਿੰਗ ਐਵਰੀਵਹ੍ਹੇਅਰ ਔਲ ਐਟ ਵੰਸ ਨੇ ਬਾਜ਼ੀ ਮਾਰੀ।

ਉੱਧਰ ਕੈਨੇਡੀਅਨ-ਅਮਰੀਕਨ ਅਦਾਕਾਰ ਬ੍ਰੈਂਡਨ ਫ਼੍ਰੇਜ਼ਰ ਨੇ ਦ ਵ੍ਹੇਲ ਵਿਚ ਆਪਣੀ ਅਦਾਕਾਰੀ ਲਈ ਬੈਸਟ ਐਕਟਰ ਦਾ ਔਸਕਰ ਅਵਾਰਡ ਆਪਣੇ ਨਾਂ ਕੀਤਾ। ਦ ਵ੍ਹੇਲ ਵਿਚ ਬ੍ਰੈਂਡਨ ਨੇ ਮੋਟਾਪੇ ਨਾਲ ਜੂਝਦੇ ਇੱਕ ਪ੍ਰੋਫ਼ੈਸਰ ਦੀ ਭੂਮਿਕਾ ਨਿਭਾਈ ਹੈ, ਜੋ ਆਪਣੀ ਬੇਟੀ ਨਾਲ ਵਿਗੜੇ ਰਿਸ਼ਤਿਆਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦਾ ਹੈ।


ਮੌਂਟਰੀਅਲ ਵਿਚ ਜਨਮੇ ਮੇਕਅਪ ਕਲਾਕਾਰ ਐਡਰੀਅਨ ਮੋਰੌਟ ਨੂੰ ਦ ਵ੍ਹਹੇਲ ਫ਼ਿਲਮ ਵਾਸਤੇ ਸਰਵੋਤਮ ਮੇਕਅਪ ਦੀ ਸ਼੍ਰੇਣੀ ਵਿਚ ਔਸਕਰ ਸਨਮਾਨ ਮਿਲਿਆ। ਐਡਰੀਅਨ ਇਸ ਫ਼ਿਲਮ ਵਿਚ ਫ਼੍ਰੇਜ਼ਰ ਨੂੰ ਕਰੀਬ 300 ਕਿਲੋ ਭਾਰ ਵਾਲਾ ਬੰਦਾ ਦਿਖਾਉਣ ਵਿਚ ਮਦਦ ਕਰਨ ਵਾਲੀ ਟੀਮ ਦਾ ਹਿੱਸਾ ਸਨ। ਉਹਨਾਂ ਦੇ ਨਾਲ ਜੁਡੀ ਚਿਨ ਅਤੇ ਐਨਮੈਰੀ ਬ੍ਰੈਡਲੀ ਨੂੰ ਵੀ ਇਹ ਸਨਮਾਨ ਮਿਲੀਆ।

ਸਰਬੋਤਮ ਡਾਕਿਊਮੈਂਟਰੀ ਸ਼੍ਰੇਣੀ ਵਿਚ ਟੋਰੌਂਟੋ ਦੇ ਫ਼ਿਲਮਸਾਜ਼ ਡੇਨੀਅਲ ਰੌਹਰ ਦੀ ਨੈਵੈਲਨੀ ਦੀ ਬੱਲੇ ਬੱਲੇ ਹੋਈ। ਇਹ ਡਾਕਿਊਮੈਂਟਰੀ ਰੂਸ ਦੇ ਵਿਰੋਧੀ ਲੀਡਰ ਅਲੈਕਸੀ ਨੈਵੈਲਨੀ ਨੂੰ ਜ਼ਹਿਰ ਦਿੱਤੇ ਜਾਣ ਅਤੇ ਉਸਨੂੰ ਜਬਰਨ ਕੈਦ ਕਰਨ ਦੇ ਵਿਸ਼ੇ ‘ਤੇ ਅਧਾਰਤ ਹੈ।