GTA News Media

Top Info Bar
22.1°C Toronto Loading date...
Canada Featured

ਪਿਛਲੇ ਸਾਲ ਦੇ ਮੁਕਾਬਲੇ ਘਰਾਂ ਦੀ ਵਿਕਰੀ ‘ਚ 40% ਗਿਰਾਵਟ ਕੀਤੀ ਗਈ ਦਰਜ

ਪਿਛਲੇ ਸਾਲ ਦੇ ਮੁਕਾਬਲੇ ਘਰਾਂ ਦੀ ਵਿਕਰੀ ‘ਚ 40% ਗਿਰਾਵਟ ਕੀਤੀ ਗਈ ਦਰਜ
Share this post via:

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੀ ਰਿਪੋਰਟ ਦੇ ਮੁਤਾਬਿਕ ਫ਼ਰਵਰੀ ਮਹੀਨੇ ਦੌਰਾਨ ਕੈਨੇਡਾ ਵਿਚ ਘਰਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 40 ਫ਼ੀਸਦੀ ਕਮੀ ਦਰਜ ਹੋਈ ਹੈ। ਜਨਵਰੀ ਦੇ ਮੁਕਾਬਲੇ ਰਾਸ਼ਟਰੀ ਪੱਧਰ ‘ਤੇ ਘਰਾਂ ਦੀ ਵਿਕਰੀ ਵਿਚ ਫ਼ਰਵਰੀ ਦੌਰਾਨ 2.3 ਫ਼ੀਸਦੀ ਵਾਧਾ ਹੋਣ ਦੇ ਬਾਵਜੂਦ ਇਹ ਗਿਰਾਵਟ ਦਰਜ ਕੀਤੀ ਗਈ ਹੈ। ਅਸੋਸੀਏਸ਼ਨ ਨੇ ਕਿਹਾ ਕਿ ਫ਼ਰਵਰੀ ਦੌਰਾਨ ਘਰਾਂ ਦੀ ਵਿਕਰੀ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਦੇ 2018 ਅਤੇ 2019 ਦੇ ਫ਼ਰਵਰੀ ਮਹੀਨੇ ਦੇ ਪੱਧਰ ‘ਤੇ ਪਹੁੰਚ ਗਈ ਹੈ। ਜਨਵਰੀ ਵਿਚ ਘਰਾਂ ਦੀਆਂ ਨਵੀਆਂ ਲਿਸਟਿੰਗਜ਼ ਦੇ ਮੁਕਾਬਲੇ ਫ਼ਰਵਰੀ ਵਿਚ 7.9 ਫ਼ੀਸਦੀ ਘੱਟ ਲਿਸਟਿੰਗਜ਼ ਲੱਗੀਆਂ।

ਇੱਕ ਕੈਨੇਡੀਅਨ ਘਰ ਦੀ ਔਸਤ ਕੀਮਤ ਫ਼ਰਵਰੀ ਦੌਰਾਨ 662,437 ਡਾਲਰ ਦਰਜ ਕੀਈ ਗਈ। ਜੋਕਿ ਪਿਛਲੇ ਸਾਲ ਦੇ ਇਸੇ ਪੀਰੀਅਡ ਦੀ ਤੁਲਨਾ ਵਿਚ 18.9 ਫ਼ੀਸਦੀ ਘੱਟ ਹੈ। ਹਾਲਾਂਕਿ ਜਨਵਰੀ ਮਹੀਨੇ ਦੀ ਤੁਲਨਾ ਵਿਚ ਇਹ ਕੀਮਤ 50,000 ਡਾਲਰ ਦਾ ਵਾਧਾ ਦਰਸਾਉਂਦੀ ਹੈ। ਕੈਲਗਰੀ, ਸੇਂਟ ਜੌਨ, ਰਿਜਾਇਨਾ ਅਤੇ ਸਸਕਾਟੂਨ ਵਰਗੇ ਸ਼ਹਿਰਾਂ ਵਿਚ ਘਰਾਂ ਦੀ ਕੀਮਤਾਂ ਸਿਖਰ ‘ਤੇ ਹਨ, ਜਦਕਿ ਓਨਟਾਰੀਓ ਅਤੇ ਬੀਸੀ ਵਿਚ ਘਰਾਂ ਦੀ ਕੀਮਤ ਵਿਚ ਕੁਝ ਨਰਮੀ ਦੇਖੀ ਗਈ ਹੈ। ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਦੇ ਮੁਖੀ, ਜਿਲ ਓਡਿਲ ਨੇ ਕਿਹਾ ਕਿ ਫ਼ਰਵਰੀ ਦੇ ਅੰਕੜੇ ਆਉਣ ਵਾਲੇ ਸਮੇਂ ਵਿਚ ਰੀਅਲ ਅਸਟੇਟ ਮਾਰਕੀਟ ਵਿਚ ਉਛਾਲ ਦਾ ਸੰਕੇਤ ਦੇ ਰਹੇ ਹਨ। ਪਰ ਆਉਂਦੇ ਸਪਰਿੰਗ ਸੀਜ਼ਨ ਤੱਕ  ਕਿ 2023 ਵਿਚ ਹਾਊਸਿੰਗ ਮਾਰਕੀਟ ਕਿਸ ਦਿਸ਼ਾ ਵੱਲ ਜਾਵੇਗੀ ਇਹ ਸਪੱਸ਼ਟ ਹੋਣਾ ਮੁਸ਼ਕਿਲ ਹੈ।

ਸੀਬੀਸੀ ਨਿਊਜ਼