GTA News Media

Top Info Bar
22.1°C Toronto Loading date...
Canada Featured

ਚੀਨ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾ ‘ਤੇ MP ਹੈਨ ਡੌਂਗ ਦਾ ਲਿਬਰਲ ਕੌਕਸ ਤੋਂ ਅਸਤੀਫ਼ਾ

ਚੀਨ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾ ‘ਤੇ MP ਹੈਨ ਡੌਂਗ ਦਾ ਲਿਬਰਲ ਕੌਕਸ ਤੋਂ ਅਸਤੀਫ਼ਾ
Share this post via:

ਕੈਨੇਡੀਅਨ ਮਾਮਲਿਆਂ ਵਿਚ ਚੀਨ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਦੇ ਕੇਂਦਰ ਵਿਚ ਆਏ ਐਮਪੀ ਹੈਨ ਡੌਂਗ ਨੇ ਲਿਬਰਲ ਕੌਕਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸੁਤੰਤਰ ਐਮਪੀ ਵੱਜੋਂ ਪਾਰਲੀਮੈਂਟ ਵਿਚ ਬੈਠਣਗੇ। ਗਲੋਬਲ ਨਿਊਜ਼ ਨੇ ਗੁਪਤ ਸੁਰੱਖਿਆ ਸੂਤਰਾਂ ਦਾ ਹਵਾਲਾ ਦਿੰਦਿਆਂ ਇੱਕ ਖ਼ਬਰ ਨਸ਼ਰ ਕੀਤੀ ਸੀ, ਜਿਸ ਵਿਚ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਡੌਂਗ ਨੇ ਕਥਿਤ ਤੌਰ ‘ਤੇ ਮਾਈਕਲ ਸਪੈਵਰ ਅਤੇ ਮਾਈਕਲ ਕੋਵਰਿਗ ਬਾਰੇ ਫ਼ਰਵਰੀ 2021 ਵਿਚ ਟੋਰੌਂਟੋ ਵਿਚ ਇੱਕ ਚੀਨ ਦੇ ਡਿਪਲੋਮੈਟ ਨਾਲ ਗੱਲ ਕੀਤੀ ਸੀ।

ਉਸ ਸਮੇਂ ਇਹ ਦੋਵੇਂ ਕੈਨੇਡੀਅਨਜ਼ ਦੋ ਸਾਲ ਤੋਂ ਵੱਧ ਸਮੇਂ ਤੋਂ ਚੀਨ ਵਿਚ ਨਜ਼ਰਬੰਦ ਸਨ। ਇਨ੍ਹਾਂ ਨੂੰ ਦਸੰਬਰ 2018 ਵਿਚ ਵੈਨਕੂਵਰ ਤੋਂ ਗ੍ਰਿਫ਼ਤਾਰ ਕੀਤੀ ਗਈ ਵੁਆਵੀ ਦੀ ਐਗਜ਼ੈਕਟਿਵ ਮੈਂਗ ਵੌਨਜ਼ੂ ਦੇ ਸਬੰਧ ਵਿਚ ਕਥਿਤ ਤੌਰ ‘ਤੇ ਬਦਲੇ ਦੀ ਕਾਰਵਾਈ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।ਗਲੋਬਲ ਨਿਊਜ਼ ਨੇ ਰਿਪੋਰਟ ਕੀਤਾ ਕਿ ਡੌਂਗ ਨੇ ਚੀਨ ਦੇ ਕੌਂਸਲ ਜਨਰਲ ਨੂੰ ਕਿਹਾ ਸੀ ਕਿ ਦੋਵੇਂ ਮਾਈਕਲਾਂ ਨੂੰ ਰਿਹਾਅ ਕਰਨਾ ਵਿਰੋਧੀ ਕੰਜ਼ਰਵੇਟਿਵਜ਼ ਨੂੰ ਫ਼ਾਇਦਾ ਕਰੇਗਾ, ਪਰ ਇਸ ਮਾਮਲੇ ਵਿਚ ਕੁਝ ਪ੍ਰਗਤੀ ਜ਼ਾਹਰ ਹੋਣ ਨਾਲ ਲਿਬਰਲਾਂ ਨੂੰ ਮਦਦ ਮਿਲੇਗੀ।

ਟੋਰਾਂਟੋ ਇਲਾਕੇ ਦੇ ਡੌਨ ਵੈਲੀ ਨੌਰਥ ਹਲਕੇ ਤੋਂ MP ਡੌਂਗ ਨੇ ਗਲੋਬਲ ਨਿਊਜ਼ ਨੂੰ ਕਿਹਾ ਕਿ ਉਹ ਚੀਨ ਦੇ ਕੌਂਸਲ ਜਨਰਲ ਨੂੰ ਮਿਲੇ ਸਨ, ਪਰ ਦੋਵੇਂ ਮਾਈਕਲਜ਼ ਬਾਰੇ ਗੱਲਬਾਤ ਨੂੰ ਜਿਵੇਂ ਦਰਸਾਇਆ ਗਿਆ ਹੈ ਉਹ ਸਰਾਸਰ ਗ਼ਲਤ ਹੈ।