GTA News Media

Top Info Bar
22.1°C Toronto Loading date...
Canada World

ਰੌਕਸਮ ਰੋਡ ਨੂੰ ਬੰਦ ਕਰਨ ਸਬੰਧੀ ਕੈਨੇਡਾ ਅਤੇ ਅਮਰੀਕਾ ਦਰਮਿਆਨ ਸਮਝੌਤੇ ਦੀ ਖਬਰ

ਰੌਕਸਮ ਰੋਡ ਨੂੰ ਬੰਦ ਕਰਨ ਸਬੰਧੀ ਕੈਨੇਡਾ ਅਤੇ ਅਮਰੀਕਾ ਦਰਮਿਆਨ ਸਮਝੌਤੇ ਦੀ ਖਬਰ
Share this post via:

ਸੂਤਰਾਂ ਮੁਤਾਬਿਕ ਟਰੂਡੋ ਅਤੇ ਅਮਰੀਕਾ ਦਰਮਿਆਨ ਅਨਿਮਯਿਤ ਪਰਵਾਸ ਨੂੰ ਲੈਕੇ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਫ਼ੈਡਰਲ ਸਰਕਾਰ ਨੂੰ ਕੈਨੇਡਾ-ਅਮਰੀਕਾ ਬਾਰਡਰ ‘ਤੇ ਰੌਕਸਮ ਰੋਡ ਨੂੰ ਬੰਦ ਕਰਨ ਦੀ ਆਗਿਆ ਹੋਵੇਗੀ। ਸੂਤਰਾਂ ਮੁਤਾਬਕ ਕੈਨੇਡਾ ਸਰਕਾਰ ਨੇ ਅਧਿਕਾਰਤ ਲਾਂਘਿਆਂ ਰਾਹੀਂ ਕੁਝ ਪਰਵਾਸੀਆਂ ਨੂੰ ਆਗਿਆ ਦੇਣ ਲਈ ਸਹਿਮਤੀ ਦਿੱਤੀ ਹੈ। ਸਮਝੌਤੇ ਦੇ ਹੋਰ ਵੇਰਵੇ ਅਜੇ ਸਪੱਸ਼ਟ ਨਹੀਂ ਹਨ।

ਪਿਛਲੇ ਲੰਬੇ ਸਮੇਂ ਤੋਂ ਇਸ ਅਨਿਯਮਿਤ ਬਾਰਡਰ ਕਰਾਸਿੰਗ ਰਾਹੀਂ ਹਜ਼ਾਰਾਂ ਪਨਾਹਗੀਰ ਅਮਰੀਕਾ ਤੋਂ ਕੈਨੇਡਾ ਦਾਖ਼ਲ ਹੁੰਦੇ ਰਹੇ ਹਨ, ਜਿਸ ਕਰਕੇ ਇਹ ਲਾਂਘਾ ਦੋਵੇਂ ਮੁਲਕਾਂ ਦਰਮਿਆਨ ਤਣਾਅ ਦਾ ਮੁੱਦਾ ਰਿਹਾ ਹੈ। ਇਹ ਖ਼ਬਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਦੋ ਰੋਜ਼ਾ ਕੈਨੇਡਾ ਦੌਰੇ ਦੌਰਾਨ ਸਾਹਮਣੇ ਆਈ ਹੈ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਕਤ ਸਮਝੌਤੇ ਦਾ ਐਲਾਨ ਇਸ ਫ਼ੇਰੀ ਦੌਰਾਨ ਹੀ ਕੀਤਾ ਜਾਵੇਗਾ ਜਾਂ ਇਸ ਤੋਂ ਬਾਅਦ ਕੀਤਾ ਜਾਵੇਗਾ।ਵਿਰੋਧੀ ਪਾਰਟੀਆਂ ਅਤੇ ਕਿਊਬੈਕ ਸਰਕਾਰ ਟਰੂਡੋ ਸਰਕਾਰ ‘ਤੇ ਰੌਕਸਮ ਰੋਡ ਨੂੰ ਲੈਕੇ ਦਬਾਅ ਪਾਉਂਦੀਆਂ ਰਹੀਆਂ ਹਨ। ਲਾਂਘੇ ਰਾਹੀਂ ਵੱਡੀ ਗਿਣਤੀ ਵਿਚ ਪਨਾਹਗੀਰਾਂ ਦੇ ਕੈਨੇਡਾ ਪਹੁੰਚਣ ‘ਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਇਸ ਲਾਂਘੇ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ।

ਸੀਬੀਸੀ ਨਿਊਜ