GTA News Media

Top Info Bar
22.1°C Toronto Loading date...
Featured World

ਅਮਰੀਕੀ ਪ੍ਰੈੱਸ ਕਲੱਬ ‘ਚ ਪਾਕਸਿਤਾਨੀ ਪ੍ਰਦਰਸ਼ਨਕਾਰੀਆਂ ਨੂੰ ਕਿਉਂ ਵੱਜੇ ਧੱਕੇ

ਅਮਰੀਕੀ ਪ੍ਰੈੱਸ ਕਲੱਬ ‘ਚ ਪਾਕਸਿਤਾਨੀ ਪ੍ਰਦਰਸ਼ਨਕਾਰੀਆਂ ਨੂੰ ਕਿਉਂ ਵੱਜੇ ਧੱਕੇ
Share this post via:

ਵਾਸ਼ਿੰਗਟਨ: ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਪ੍ਰੈੱਸ ਕਲੱਬ ’ਚ ਕਸ਼ਮੀਰ ’ਚ ਬਦਲਾਅ ’ਤੇ ਚਰਚਾ ਕੀਤੀ ਜਾ ਰਹੀ ਸੀ। ਇਸ ਦੌਰਾਨ ਉੱਥੇ ਕੁਝ ਪਾਕਿਸਤਾਨੀ ਲੋਕ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੂੰ ਉਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਪੈਨਲ ਦੇ ਮੈਂਬਰਾਂ ’ਚ ਜੰਮੂ ਅਤੇ ਕਸ਼ਮੀਰ ਵਰਕਰਜ਼ ਪਾਰਟੀ ਦੇ ਪ੍ਰਧਾਨ ਮੀਰ ਜੁਨੈਦ ਅਤੇ ਜੰਮੂ ਅਤੇ ਕਸ਼ਮੀਰ ਵਿਚ ਬਾਰਾਮੂਲਾ ਨਗਰ ਕੌਂਸਲ ਦੇ ਪ੍ਰਧਾਨ ਤੌਸੀਫ ਰੈਨਾ ਵੀ ਸ਼ਾਮਿਲ ਸਨ।ਜ਼ਮੀਨੀ ਦ੍ਰਿਸ਼ਟੀਕੋਣ ਦੇਣ ਲਈ ਮੀਰ ਜੁਨੈਦ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ ਕਿ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਕਸ਼ਮੀਰ ਨੇ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਵਜੋਂ  ਵਿਕਾਸ ਕੀਤਾ ਹੈ। ਜੰਮੂ-ਕਸ਼ਮੀਰ ਨੇ ਰਾਜ ਤੋਂ ਹੁਣ ਇੱਕ ਪ੍ਰਗਤੀਸ਼ੀਲ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਰੂਪ ਧਾਰਨ ਕੀਤਾ ਹੈ। ਜੁਨੈਦ ਨੇ ਕਿਹਾ ਕਿ ਜਿਹੜੇ ਦੇਸ਼ ਦੁਨੀਆ ਨੂੰ ਮੂਰਖ ਬਣਾਉਣ ਲਈ ਗਲੋਬਲ ਫੋਰਮਾਂ ’ਤੇ ਰੌਲਾ ਪਾ ਰਹੇ ਹਨ, ਉਨ੍ਹਾਂ ਦਾ ਕਸ਼ਮੀਰ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਸ਼ਮੀਰੀ ਕਾਰਕੁਨ ਨੂੰ ਰੋਕਿਆ ਅਤੇ ਸਟੇਜ ਦੀ ਭੰਨਤੋੜ ਕੀਤੀ। ਇਕ ਪ੍ਰਦਰਸ਼ਨਕਾਰੀ ਚੀਕਿਆ,‘ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’ ਸੁਰੱਖਿਆ ਕਰਮੀਆਂ ਵੱਲੋਂ ਹੱਥੋਪਾਈ ਕੀਤੇ ਜਾਣ ਤੋਂ ਬਾਅਦ ਜਦੋਂ ਉਸ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ ਗਿਆ ਤਾਂ ਪ੍ਰਦਰਸ਼ਨਕਾਰੀ ਆਪਾ ਖੋਹ ਬੈਠੇ ਅਤੇ ਆਪਸ ਵਿੱਚ ਉੱਚੀ ਆਵਾਜ਼ ਵਿੱਚ ਇੱਕ ਦੂਜੇ ਨੂੰ ਅਪਸ਼ਬਦ ਕਹਿਣ ਲੱਗੇ।