GTA News Media

Top Info Bar
22.1°C Toronto Loading date...
World

ਪਾਕਿਸਤਾਨ: ਮੁਫ਼ਤ ਆਟਾ ਲੈਣ ਲਈ ਇਕੱਠੀ ਹੋਈ ਭੀੜ ਦੌਰਾਨ 4 ਬਜ਼ੁਰਗਾਂ ਦੀ ਮੌਤ

ਪਾਕਿਸਤਾਨ: ਮੁਫ਼ਤ ਆਟਾ ਲੈਣ ਲਈ ਇਕੱਠੀ ਹੋਈ ਭੀੜ ਦੌਰਾਨ 4 ਬਜ਼ੁਰਗਾਂ ਦੀ ਮੌਤ
Share this post via:

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸਰਕਾਰੀ ਵੰਡ ਕੇਂਦਰਾਂ ਵੱਲੋਂ ਮੁਫ਼ਤ ਆਟਾ ਲੈਣ ਦੀ ਕੋਸ਼ਿਸ਼ ’ਚ 4 ਬਜ਼ੁਰਗਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਫ਼ਤ ਆਟਾ ਸਕੀਮ ਪੰਜਾਬ ਸੂਬੇ ਦੇ ਗਰੀਬਾਂ ਲਈ ਆਸਮਾਨ ਛੂਹ ਰਹੀ ਮਹਿੰਗਾਈ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਸੀ। ਪੰਜਾਬ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ‘ਚ ਮੁਲਤਾਨ, ਮੁਜ਼ੱਫਰਗੜ੍ਹ ਅਤੇ ਫੈਸਲਾਬਾਦ ਸ਼ਹਿਰਾਂ ਵਿੱਚ ਮੁਫ਼ਤ ਕਣਕ ਦਾ ਆਟਾ ਲੈਣ ਦੀ ਕੋਸ਼ਿਸ਼ ਦੌਰਾਨ 4 ਬਜ਼ੁਰਗਾਂ ਦੀ ਮੌਤ ਹੋ ਗਈ ਅਤੇ ਕਈ ਬੇਹੋਸ਼ ਹੋ ਗਏ।

ਇਹ ਘਟਨਾਵਾਂ ਲੋਕਾਂ ਦੀ ਭਾਰੀ ਭੀੜ ਅਤੇ ਵੰਡ ਕੇਂਦਰਾਂ ‘ਤੇ ਸਹੂਲਤਾਂ ਦੀ ਘਾਟ ਕਾਰਨ ਵਾਪਰੀਆਂ। ਉਨ੍ਹਾਂ ਕਿਹਾ, “ਭਗਦੜ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਘੰਟਿਆਂ ਤੱਕ ਲਾਈਨ ਵਿੱਚ ਖੜ੍ਹੇ ਰਹਿਣ ਤੋਂ ਬਾਅਦ ਥਕਾਵਟ ਕਾਰਨ 2 ਹੋਰ ਵਿਅਕਤੀਆਂ ਦੀ ਮੌਤ ਹੋ ਗਈ।” ਦੂਜੇ ਪਾਸੇ ਪੁਲਸ ਨੇ ਲੋਕਾਂ ਨੂੰ ਲਾਈਨ ਵਿੱਚ ਖੜ੍ਹਾ ਕਰਨ ਲਈ ਲਾਠੀਚਾਰਜ ਕੀਤਾ।