GTA News Media

Top Info Bar
22.1°C Toronto Loading date...
Featured World

IELTS ਦੇ ਇਕ ਮਾਡਿਊਲ ਦਾ ਪੇਪਰ ਹੋਵੇਗਾ ਸੰਭਵ; ਆਸਟ੍ਰੇਲੀਆ ਵਿੱਚ ਹੋਈ ਸ਼ੁਰੂਆਤ

IELTS ਦੇ ਇਕ ਮਾਡਿਊਲ ਦਾ ਪੇਪਰ ਹੋਵੇਗਾ ਸੰਭਵ; ਆਸਟ੍ਰੇਲੀਆ ਵਿੱਚ ਹੋਈ ਸ਼ੁਰੂਆਤ
Share this post via:

ਆਇਲਟਸ ਦਾ ਪੇਪਰ ਕਰਵਾਉਣ ਵਾਲੀ ਸੰਸਥਾ ਆਈਡੀਪੀ ਨੇ ਇਸਦਾ ਐਲਾਨ ਕੀਤਾ ਹੈ ਕਿ ਹੁਣ ਆਇਲਟਸ (IELTS) ਦੇ ਬਿਨੈਕਾਰ ਕਿਸੇ ਇਕ ਮਾਡਿਊਲ ਲਈ ਮੁੜ ਤੋਂ ਪੇਪਰ ਦੇ ਸਕਣਗੇ। ਇਸਨੂੰ ਵਨ ਸਕਿੱਲ ਰੀਟੇਕ ਦਾ ਨਾਮ ਦਿੱਤਾ ਗਿਆ ਹੈ। ਇਸ ਸਮੇਂ ਕਿਸੇ ਇਕ ਮਾਡਿਊਲ ਵਿੱਚੋਂ ਬੈਂਡ ਘੱਟ ਹੋਣ ‘ਤੇ ਬਿਨੈਕਾਰਾਂ ਨੂੰ ਸਾਰਾ ਪੇਪਰ ਮੁੜ ਤੋਂ ਦੇਣਾ ਪੈਂਦਾ ਹੈ। ਆਈਡੀਪੀ ਨੇ ਆਸਟ੍ਰੇਲੀਆ ਵਿੱਚ ਵਨ ਸਕਿੱਲ ਰੀਟੇਕ ਸ਼ੁਰੂ ਹੋਣ ਦੀ ਗੱਲ ਆਖੀ ਹੈ।

IDP ਦਾ ਕਹਿਣਾ ਹੈ ਕਿ ਫ਼ਿਲਹਾਲ ਇਸਨੂੰ ਆਸਟ੍ਰੇਲੀਆ ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸੇ ਸਾਲ ਤੋਂ ਹੋਰਨਾਂ ਦੇਸ਼ਾਂ ਵਿੱਚ ਵੀ ਇਸਨੂੰ ਸ਼ੁਰੂ ਕੀਤਾ ਜਾਵੇਗਾ। ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਵਿਭਾਗ ਦੇ ਵੈਬਸਾਈਟ ਅਨੁਸਾਰ ਵਨ ਸਕਿੱਲ ਰੀਟੇਕ ਨੂੰ ਇਮੀਗ੍ਰੇਸ਼ਨ ਲਈ ਮਾਨਤਾ ਦਿੱਤੀ ਜਾ ਚੁੱਕੀ ਹੈ। ਰਾਇਟਿੰਗ , ਸਪੀਕਿੰਗ , ਲਿਸਨਿੰਗ ਅਤੇ ਰੀਡਿੰਗ ਵਿੱਚੋਂ ਕਿਸੇ ਇਕ ਮਾਡਿਊਲ ਵਿੱਚੋਂ ਘੱਟ ਨੰਬਰ ਆਉਣ ‘ਤੇ ਬਿਨੈਕਾਰ ਉਸ ਮਾਡਿਊਲ ਦਾ ਪੇਪਰ ਦੇ ਸਕਣਗੇ। ਆਈਡੀਪੀ ਮੁਤਾਬਿਕ ਫ਼ਿਲਹਾਲ ਇਹ ਵਿਕਲਪ ਕੇਵਲ ਕੰਪਿਊਟਰ ਰਾਹੀਂ ਆਇਲਟਸ ਕਰਨ ਵਾਲਿਆਂ ਲਈ ਮੌਜੂਦ ਹੋਵੇਗਾ।