ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਇਕ ਲੀਕ ਫ਼ੋਨ ਰਿਕਾਰਡਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿਚ ਸਮਿਥ ਕਥਿਤ ਤੌਰ ‘ਤੇ ਇਕ ਪਾਦਰੀ ਨਾਲ ਗੱਲਬਾਤ ਦੌਰਾਨ ਉਸ ਉੱਪਰ ਕੋਵਿਡ ਮਹਾਂਮਾਰੀ ਸੰਬੰਧੀ ਲੱਗੇ ਦੋਸ਼ਾਂ ਬਾਬਤ ਮੁੜ ਤੋਂ ਨਿਆਂ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਗੱਲ ਕਹਿ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਮਿਥ ਅਤੇ ਕੈਲਗਰੀ ਦੇ ਵਿਵਾਦਿਤ ਪਾਦਰੀ ਆਰਟਰ ਪਾਵਲੋਵਸਕੀ ਵਿਚਕਾਰ ਇਹ ਗੱਲਬਾਤ 2 ਫ਼ਰਵਰੀ ਨੂੰ ਹੋਈ।
ਪਾਵਲੋਵਸਕੀ ਪਿਛਲੇ ਸਾਲ ਹੋਏ ਵੈਕਸੀਨ ਵਿਰੋਧੀ ਪ੍ਰਦਰਸ਼ਨਾਂ ਵਿਚ ਐਲਬਰਟਾ ਦੇ ਕ੍ਰਿਟੀਕਲ ਇਨਫਰਾਸਟਰੱਕਚਰ ਡਿਫੈਂਸ ਐਕਟ ਦੇ ਤਹਿਤ ਅਪਰਾਧਿਕ ਸ਼ਰਾਰਤ ਅਤੇ ਅਪਰਾਧ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਈ ਦੇ ਸ਼ੁਰੂ ਵਿਚ ਉਸ ਖ਼ਿਲਾਫ਼ ਚੱਲ ਰਹੇ ਮੁਕੱਦਮੇ ਦਾ ਫ਼ੈਸਲਾ ਆਉਣਾ ਦੀ ਸੰਭਾਵਨਾ ਹੈ। ਸੀਬੀਸੀ ਨਿਊਜ਼ ਨੇ ਰਿਕਾਰਡ ਕੀਤੀ ਗੱਲਬਾਤ ਦੀ ਪੂਰੀ ਕਾਪੀ ਹਾਸਲ ਕਰ ਲਈ ਹੈ ਅਤੇ ਇਸ ਦੀ ਪੁਸ਼ਟੀ ਕੀਤੀ ਹੈ। ਸਮਿਥ ਨੇ ਲਗਾਤਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਜਾਂ ਉਸਦਾ ਦਫ਼ਤਰ ਕੋਵਿਡ ਮੁਕੱਦਮੇ ਸੰਬੰਧੀ ਕਿਸੇ ਵੀ ਅਣਉਚਿਤ ਵਿਵਹਾਰ ਵਿੱਚ ਰੁੱਝਿਆ ਹੋਇਆ ਹੈ।
Later today, in an effort to continue their campaign of defamatory attacks against me, my office staff, Alberta Crown Prosecutors, and the Alberta Public Service, the CBC intends to release an article about a conversation I had with an individual named, Artur Pawlowski.
During…— Danielle Smith (@ABDanielleSmith) March 29, 2023