GTA News Media

Top Info Bar
22.1°C Toronto Loading date...
Canada Featured

ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਚ ਧੋਖਾਧੜੀ ਦੇ ਖੁਲਾਸੇ ਤੋਂ ਬਾਅਦ ਸਖ਼ਤ ਹੋਏ ਨਿਯਮ

ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਚ ਧੋਖਾਧੜੀ ਦੇ ਖੁਲਾਸੇ ਤੋਂ ਬਾਅਦ ਸਖ਼ਤ ਹੋਏ ਨਿਯਮ
Share this post via:

ਕੈਨੇਡਾ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਚ ਧੋਖਾਧੜੀ ਦੇ ਖੁਲਾਸੇ ਤੋਂ ਬਾਅਦ ਓਂਟਾਰੀਓ ਦੇ ਸਰਕਾਰੀ ਕਾਲਜ ਨਵੇਂ ਨਿਯਮ ਬਣਾਉਣ ਜਾ ਰਹੇ ਹਨ। ਇਸ ਦਾ ਉਦੇਸ਼ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਪੜ੍ਹਾਈ ਅਤੇ ਬਿਹਤਰ ਕਰੀਅਰ ਦੀ ਭਾਲ ਵਿੱਚ ਇੱਥੇ ਦਾਖਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਨਿਯਮ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦੇਣ ਅਤੇ ਕਾਲਜਾਂ ਦੀ ਮਾਰਕੀਟਿੰਗ ਅਤੇ ਦਾਖਲਾ ਪ੍ਰਕਿਰਿਆ ‘ਤੇ ਲਾਗੂ ਹੋਣਗੇ। ਨਵੇਂ ਨਿਯਮਾਂ ਨੂੰ ਜੂਨ 2024 ਤੱਕ ਲਾਗੂ ਕਰਨ ਦੀ ਯੋਜਨਾ ਹੈ। ਇਹ ਫ਼ੈਸਲਾ ਅਜਿਹੇ ਸਮੇਂ ‘ਚ ਲਿਆ ਗਿਆ ਹੈ ਜਦੋਂ ਕੈਨੇਡਾ ‘ਚ 700 ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਫਰਜ਼ੀ ਪਾਏ ਜਾਣ ਦੇ ਬਾਅਦ ਉਹਨਾਂ ਨੂੰ ਵਾਪਸ ਭੇਜੇ ਜਾਣ ਦੀਆਂ ਖਬਰਾਂ ਚਰਚਾ ਵਿਚ ਹਨ।ਜਿਹੜੇ ਕਾਲਜ ਨਵੇਂ ਨਿਯਮਾਂ ਅਤੇ ਮਾਪਦੰਡਾਂ ‘ਤੇ ਸਾਈਨ ਅੱਪ ਕਰਦੇ ਹਨ, ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਦੀ ਮਾਰਕੀਟਿੰਗ ਸਮੱਗਰੀ ਕਾਨੂੰਨ ਦੀ ਪਾਲਣਾ ਕਰਦੀ ਹੈ। ਇਹ ਸਮੱਗਰੀ ਗੁੰਮਰਾਹ ਨਾ ਕਰਨ ਵਾਲੀ ਹੋਵੇ।

ਇਸ ਵਿੱਚ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦੇਣ ਦੇ ਨਾਲ-ਨਾਲ ਰੁਜ਼ਗਾਰ ਦੀ ਗਾਰੰਟੀ ਵਰਗੇ ਬੇਬੁਨਿਆਦ ਵਾਅਦੇ ਨਾ ਕਰਨ ਦੀਆਂ ਸ਼ਰਤਾਂ ਲਾਗੂ ਹੋਣਗੀਆਂ। ਕਾਲਜ ਮੈਨੇਜਮੈਂਟ ਨੂੰ ਆਪਣੇ ਏਜੰਟਾਂ ‘ਤੇ ਵੀ ਨਜ਼ਰ ਰੱਖਣੀ ਪਵੇਗੀ ਤਾਂ ਜੋ ਉਹ ਕੋਈ ਗ਼ਲਤ ਸੂਚਨਾ ਦੇ ਕੇ ਦਾਖਲਾ ਨਾ ਦਿਵਾਉਣ। ਅਜਿਹਾ ਕਰਨ ਵਾਲੇ ਏਜੰਟ ਦਾ ਲਾਇਸੈਂਸ ਰੱਦ ਕਰਨ ਦਾ ਵੀ ਪ੍ਰਬੰਧ ਹੋਵੇਗਾ।