GTA News Media

Top Info Bar
22.1°C Toronto Loading date...
Canada India

ਅਮਰੀਕਾ ਜਾਣ ਦੀ ਕੋਸ਼ਿਸ਼ ਦੌਰਾਨ ਨਦੀ ‘ਚ ਡੁੱਬਣ ਕਾਰਨ ਮਾਰੇ ਗਏ ਭਾਰਤੀ ਪਰਿਵਾਰ ਦੀ ਹੋਈ ਪਛਾਣ

ਅਮਰੀਕਾ ਜਾਣ ਦੀ ਕੋਸ਼ਿਸ਼ ਦੌਰਾਨ ਨਦੀ ‘ਚ ਡੁੱਬਣ ਕਾਰਨ ਮਾਰੇ ਗਏ ਭਾਰਤੀ ਪਰਿਵਾਰ ਦੀ ਹੋਈ ਪਛਾਣ
Share this post via:

ਕੈਨੇਡਾ ਤੋਂ ਕਿਸ਼ਤੀ ਰਾਹੀਂ ਅਮਰੀਕਾ ਦਾਖ਼ਲ ਹੋਣ ਦੌਰਾਨ ਕਿਊਬੈਕ ਵਿਚ ਸਰਹੱਦ ‘ਤੇ ਸੇਂਟ ਲੌਰੈਂਸ ਨਦੀ ਵਿਚ ਡੁੱਬ ਕੇ ਮਰੇ 8 ਲੋਕਾਂ ਵਿਚੋਂ ਭਾਰਤੀ ਪਰਿਵਾਰ ਦੀ ਪਛਾਣ ਹੋ ਗਈ ਹੈ। ਇਹ ਲੋਕ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਵਿਚ ਸਨ। ਸੂਤਰਾਂ ਵੱਲੋਂ ਮ੍ਰਿਤਕ ਭਾਰਤੀਆਂ ਦੀ ਪਛਾਣ 24 ਸਾਲ ਦੀ ਔਰਤ ਵਿਧੀਬੇਨ ਪਰਵੀਨ ਕੁਮਾਰ ਚੌਧਰੀ, 50 ਸਾਲ ਦੇ ਵਿਅਕਤੀ ਪਰਵੀਨਭਾਈ ਚੌਧਰੀ ਅਤੇ 20 ਸਾਲ ਦੇ ਨੌਜਵਾਨ ਮੀਤਕੁਮਾਰ ਚੌਧਰੀ ਵੱਜੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਗੁਜਰਾਤ ਸੂਬੇ ਨਾਲ ਸਬੰਧਤ ਸੀ।

ਪੁਲਿਸ ਨੇ ਨਦੀ ਚੋਂ ਚਾਰ ਭਾਰਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਚੌਥੇ ਮ੍ਰਿਤਕ ਭਾਰਤੀ ਨਾਗਰਿਕ ਦੀ ਪਛਾਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਕੁਝ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਪਰਵੀਨਭਾਈ ਚੌਧਰੀ ਦੀ ਪਤਨੀ ਸੀ। ਪੁਲਿਸ ਨੂੰ ਇਹ ਲਾਸ਼ਾਂ ਕਿਊਬੈਕ ਵਿੱਚ ਸਥਿਤ ਅਕਵੇਸਾਸਨੇ ਦੇ ਹਿੱਸੇ ਵਿੱਚ ਦਰਿਆ ‘ਚੋਂ ਮਿਲੀਆਂ ਸਨ।