GTA News Media

Top Info Bar
22.1°C Toronto Loading date...
World

ਡਿਪੋਰਟ ਹੋਣ ਦੇ ਡਰ ਤੋਂ15 ਸਾਲਾ ਭਾਰਤੀ ਲੜਕੀ ਨੇ ਚੁੱਕਿਆ ਵੱਡਾ ਕਦਮ

ਡਿਪੋਰਟ ਹੋਣ ਦੇ ਡਰ ਤੋਂ15 ਸਾਲਾ ਭਾਰਤੀ ਲੜਕੀ ਨੇ ਚੁੱਕਿਆ ਵੱਡਾ ਕਦਮ
Share this post via:

ਅਮਰੀਕਾ ‘ਚ 75 ਦਿਨ ਤੋਂ ਲਾਪਤਾ ਭਾਰਤੀ ਮੂਲ ਦੀ ਕੁੜੀ ਪੁਲਿਸ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਸਹੀ-ਸਲਾਮਤ ਮਿਲ ਗਈ। ਜਾਣਕਾਰੀ ਮੁਤਾਬਕ 15 ਸਾਲ ਦੀ ਤਨਵੀ ਮਰੂਪੋਲੀ ਦੇ ਮਨ ‘ਚ ਇਹ ਗੱਲ ਬੈਠ ਗਈ ਸੀ ਕਿ ਇਮੀਗ੍ਰੇਸ਼ਨ ਵਾਲੇ ਉਸ ਦੇ ਪਰਿਵਾਰ ਦੇ ਨੂੰ ਡਿਪੋਰਟ ਕਰ ਦੇਣਗੇ। ਤਨਵੀ ਨੂੰ ਆਖਰੀ ਵਾਰ 17 ਜਨਵਰੀ ਨੂੰ Arkansas ਸੂਬੇ ਦੇ ਕੌਨਵੇਅ Conway  ਜੂਨੀਅਰ ਹਾਈ ਸਕੂਲ ‘ਚ ਦੇਖਿਆ ਗਿਆ। ਕੌਨਵੇਅ ਪੁਲਿਸ ਦੇ ਮੁਖੀ ਵਿਲੀਅਮ ਟੈਪਲੀ ਨੇ ਦੱਸਿਆ ਕਿ ਤਨਵੀ ਨੂੰ 22 ਜਨਵਰੀ ਨੂੰ Kansas ਸਿਟੀ ਵਿੱਚ ਦੇਖਿਆ ਗਿਆ, ਜਿਥੇ ਉਹ ਬੇਘਰਾਂ ਦੇ ਰੈਣ ਬਸੇਰੇ ਵਿੱਚ ਠਹਿਰੀ ਪਰ ਆਪਣਾ ਨਾਮ ਗਲਤ ਲਿਖਵਾਇਆ। ਦੋ ਮਹੀਨੇ ਕੈਨਸਸ ਸਿਟੀ ਵਿੱਚ ਰਹਿਣ ਮਗਰੋਂ ਉਹ ਫਲੋਰੀਡਾ ਸੂਬੇ ਵੱਲ ਚਲੀ ਗਈ ਅਤੇ ਉੱਥੇ ਹੀ ਇੱਕ ਵੀਰਾਨ ਇਮਾਰਤ ਵਿੱਚ ਰਹਿਣ ਲੱਗੀ।

Tampa ਦੇ ਇੱਕ ਵਸਨੀਕ ਤੋਂ 29 ਮਾਰਚ ਨੂੰ ਮਿਲੀ ਸੂਹ ਦੇ ਆਧਾਰ ਤੇ ਕੌਨਵੇਅ ਪੁਲਿਸ ਦੇ ਅਫ਼ਸਰ ਇੱਕ ਲਾਇਬ੍ਰੇਰੀ ਵਿੱਚ ਪੁੱਜੇ ਜਿੱਥੇ ਤਨਵੀ ਮੌਜੂਦ ਸੀ। ਉਸ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕਈ ਸਵਾਲਾਂ ਦੇ ਆਧਾਰ ‘ਤੇ ਸਾਰੇ ਵੇਰਵਿਆਂ ਦੀ ਤਸਦੀਕ ਕੀਤੀ ਗਈ। ਉੱਧਰ ਤਨਵੀ ਦੇ ਪਿਤਾ ਪਵਨ ਰਾਏ ਮਰੂਪੋਲੀ ਬੇਟੀ ਦੇ ਪਤੇ-ਟਿਕਾਣੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5 ਹਜ਼ਾਰ ਡਾਲਰ ਦਾ ਇਨਾਮ ਐਲਾਨ ਚੁੱਕੇ ਸਨ। ਕੌਨਵੇਅ ਪੁਲਿਸ ਨੇ ਦੱਸਿਆ ਕਿ ਯੂ.ਐਸ. ਮਾਰਸ਼ਲ ਸਰਵਿਸ ਅਤੇ ਨੈਸ਼ਨਲ ਸੈਂਟਰ ਫੌਰ ਮਿਸਿੰਗ ਐਂਡ ਐਕਸਪਲੋਇਟਡ ਚਿਲਡਨ ਦੇ ਸਹਿਯੋਗ ਸਦਕਾ ਤਨਵੀ ਨੂੰ ਸਹੀ-ਸਲਾਮਤ ਉਸ ਦੇ ਮਾਪਿਆਂ ਨਾਲ ਮਿਲਾਇਆ ਜਾ ਸਕਿਆ।