ਦੱਖਣੀ ਮੈਨੀਟੋਬਾ ਵਿਚ ਆਏ ਬਰਫ਼ੀਲੇ ਤੂਫ਼ਾਨ ਕਾਰਨ ਸੜਕਾਂ ਅਤੇ ਹਾਈਵੇਜ਼ ‘ਤੇ ਬਰਫ਼ ਦੇ ਢੇਰ ਲੱਗ ਗਏ ਹਨ ਅਤੇ ਜਨ-ਜੀਵਨ ਕਾਫ਼ੀ ਪ੍ਰਭਾਵਿਤ ਹੈ। ਬੁੱਧਵਾਰ ਰਾਤ ਨੂੰ ਤੂਫ਼ਾਨ ਨੇ ਸੂਬੇ ਵਿਚ ਦਸਤਕ ਦਿੱਤੀ ਸੀ ਅਤੇ ਐਨਵਾਇਰਨਮੈਂਟ ਕੈਨੇਡਾ ਦੇ ਮੁਤਾਬਕ ਮੈਨੀਟੋਬਾ ਦੇ ਦੱਖਣੀ ਪੂਰਬੀ ਇਲਾਕੇ ਵਿਚ 20-25 ਸੈਂਟੀਮੀਟਰ ਬਰਫ਼ਬਾਰੀ ਦਾ ਅਨੁਮਾਨ ਹੈ। ਵਿਨੀਪੈਗ ਸਮੇਤ ਰੈੱਡ ਰਿਵਰ ਵੈਲੀ ਵਿਚ 10-15 ਸੈਂਟੀਮੀਟਰ ਬਰਫਬਾਰੀ ਅਤੇ ਪੱਛਮੀ ਮੈਨੀਟੋਬਾ ਵਿਚ 5-10 ਸੈਂਟੀਮੀਟਰ ਬਰਫ਼ ਪੈਣ ਦੀ ਸੰਭਾਵਨਾ ਹੈ।
ਵੀਰਵਾਰ ਤੋਂ ਬਾਅਦ ਇਸ ਤੂਫ਼ਾਨ ਦੇ ਲੰਘ ਜਾਣ ਤੋਂ ਬਾਅਦ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਚਿਤਵਾਨੀ ਦਿੱਤੀ ਹੈ ਕਿ ਹਵਾ ਦੀ ਰਫ਼ਤਾਰ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ। ਵਿਜ਼ੀਬਿਲੀਟੀ ਦੀ ਖ਼ਰਾਬ ਸਥਿਤੀ ਅਤੇ ਸੜਕਾਂ ਤੇ ਹਾਈਵੇਜ਼ ਬਰਫ਼ ਨਾਲ ਭਰੇ ਹੋਣ ਕਾਰਨ ਸੂਬੇ ਦੇ ਕਈ ਸਕੂਲ ਬੋਰਡਾਂ ਨੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।
ਸੀਬੀਸੀ ਨਿਊਜ਼