GTA News Media

Top Info Bar
22.1°C Toronto Loading date...
Toronto/GTA

ਓਨਟੇਰਿਓ ਦੀ ਇੱਕ ਮਸਜਿਦ ‘ਤੇ ਹੋਇਆ ਹਮਲਾ, ਸ਼ੱਕੀ ਗ੍ਰਿਫ਼ਤਾਰ

ਓਨਟੇਰਿਓ ਦੀ ਇੱਕ ਮਸਜਿਦ ‘ਤੇ ਹੋਇਆ ਹਮਲਾ, ਸ਼ੱਕੀ ਗ੍ਰਿਫ਼ਤਾਰ
Share this post via:

ਪਿਛਲੇ ਹਫ਼ਤੇ ਓਨਟੇਰਿਓ ਦੇ ਮਾਰਖਮ ਸ਼ਹਿਰ ਵਿਚ ਇੱਕ ਮਸਜਿਦ ‘ਤੇ ਹੋਏ ਨਫ਼ਰਤੀ ਹਮਲੇ ‘ਚ ਟੋਰੌਂਟੋ ਦੇ 28 ਸਾਲ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸਲਾਮਿਕ ਸੋਸਾਇਟੀ ਔਫ਼ ਮਾਰਖਮ ਅਨੁਸਾਰ 6 ਅਪ੍ਰੈਲ ਨੂੰ ਸਵੇਰ ਦੀ ਨਮਾਜ਼ ਤੋਂ ਬਾਅਦ ਇੱਕ ਵਿਅਕਤੀ ਮਸਜਿਦ ਵਿਚ ਆਇਆ ਅਤੇ ਉਸਨੇ ਕੁਰਾਨ ਦੀ ਇੱਕ ਕਾਪੀ ਪਾੜ ਦਿੱਤੀ। ਇਸਦੇ ਨਾਲ ਹੀ ਉਸਨੇ ਨਸਲੀ ਅਤੇ ਇਸਲਾਮੋਫ਼ੋਬਿਕ ਟਿੱਪਣੀਆਂ ਕੀਤੀਆਂ। ਇੰਨਾਂ ਹੀ ਨਹੀਂ ਮਸਜਿਦ ਤੋਂ ਜਾਣ ਲੱਗਿਆਂ ਫ਼ਿਰ ਉਸ ਸ਼ੱਕੀ ਨੇ ਨਮਾਜ਼ੀਆਂ ‘ਤੇ ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ।

ਇਸਲਾਮਿਕ ਸੋਸਾਇਟੀ ਔਫ਼ ਮਾਰਖਮ ਨੇ ਇੱਕ ਬਿਆਨ ਵਿਚ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਕਾਫ਼ੀ ਡਰ ਗਏ ਹਨ, ਕਿਉਂਕਿ ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਰਮਜ਼ਾਨ ਕਾਰਨ ਇਨ੍ਹਾਂ ਦਿਨਾਂ ਵਿਚ ਮਸਜਿਦ ਵਿਚ ਕਾਫ਼ੀ ਭੀੜ ਰਹਿੰਦੀ ਹੈ। ਯੌਰਕ ਰੀਜਨਲ ਪੁਲਿਸ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਟੋਰੌਂਟੋ ਦੇ 28 ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੱਕੀ ਉੱਪਰ ਧਮਕੀਆਂ ਦੇਣ, ਹਥਿਆਰ ਨਾਲ ਹਮਲਾ ਕਰਨ ਅਤੇ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਆਇਦ ਕੀਤੇ ਗਏ ਹਨ। 11 ਅਪ੍ਰੈਲ ਨੂੰ ਸ਼ੱਕੀ ਅਦਾਲਤ ਵਿਚ ਪੇਸ਼ ਹੋਵੇਗਾ।