GTA News Media

Top Info Bar
22.1°C Toronto Loading date...
Toronto/GTA Weather

ਟੋਰਾਂਟੋ ‘ਚ ਇਸ ਹਫਤੇ 25 °C ਤੱਕ ਪਹੁੰਚ ਸਕਦਾ ਹੈ ਤਾਪਮਾਨ

ਟੋਰਾਂਟੋ ‘ਚ ਇਸ ਹਫਤੇ 25 °C ਤੱਕ ਪਹੁੰਚ ਸਕਦਾ ਹੈ ਤਾਪਮਾਨ
Share this post via:

ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਅਨੁਸਾਰ, ਦੱਖਣੀ ਓਨਟਾਰੀਓ ਦੇ ਕਈ ਖੇਤਰਾਂ, ਜਿਨ੍ਹਾਂ ਵਿੱਚ ਵਿੰਡਸਰ, ਲੰਡਨ, ਟੋਰਾਂਟੋ, ਕਿਚਨਰ ਆਦਿ ਸ਼ਾਮਲ ਹਨ, ਵਿੱਚ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਹੈ। ਪ੍ਰੋਵਿੰਸ ਵਿੱਚ ਜ਼ਿਆਦਾਤਰ ਥਾਂਵਾਂ ‘ਤੇ ਪੂਰਾ ਹਫਤਾ ਸਾਫ਼ ਆਸਮਾਨ ਅਤੇ ਸੂਰਜ ਦਿਖਾਈ ਦੇਵੇਗਾ ਜਦਕਿ ਬੁੱਧਵਾਰ ਨੂੰ ਟੋਰਾਂਟੋ ਦੇ ਨੇੜਲੇ ਕੁੱਝ ਖੇਤਰਾਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।

ਟੋਰਾਂਟੋ ਵਿੱਚ, ਹਫ਼ਤੇ ਦੀ ਸ਼ੁਰੂਆਤ ਸੋਮਵਾਰ ਨੂੰ 18 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਹੋਵੇਗੀ। ਵੀਰਵਾਰ ਹਫ਼ਤੇ ਦਾ ਸਭ ਤੋਂ ਗਰਮ ਦਿਨ ਹੋਣ ਦੀ ਸੰਭਾਵਨਾ ਹੈ, ਜਦੋਂ ਸ਼ਹਿਰ ਵਿੱਚ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਸੋਮਵਾਰ ਨੂੰ ਸ਼ਹਿਰ ਦਾ ਤਾਪਮਾਨ ਪੰਜ ਤੋਂ ਸੱਤ ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਦਿ ਵੇਦਰ ਨੈਟਵਰਕ ਦੇ ਅਨੁਸਾਰ, 11 ਅਪ੍ਰੈਲ ਤੋਂ 14 ਅਪ੍ਰੈਲ ਤੱਕ ਗਰਮੀ ਦੇ ਰਿਕਾਰਡ ਟੁੱਟ ਸਕਦੇ ਹਨ। 14 ਅਪ੍ਰੈਲ ਨੂੰ ਸ਼ਹਿਰ ਵਿੱਚ 22 ਡਿਗਰੀ ਸੈਲਸੀਅਸ ਤਾਪਮਾਨ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।