GTA News Media

Top Info Bar
22.1°C Toronto Loading date...
Canada

ਵਿਦੇਸ਼ੀ ਦਖ਼ਲ ਦਾ ਵਿਵਾਦ: ਟ੍ਰੂਡੋ ਫ਼ਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸਮੁੱਚੇ ਬੋਰਡ ਵੱਲੋਂ ਅਸਤੀਫ਼ਾ

ਵਿਦੇਸ਼ੀ ਦਖ਼ਲ ਦਾ ਵਿਵਾਦ: ਟ੍ਰੂਡੋ ਫ਼ਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸਮੁੱਚੇ ਬੋਰਡ ਵੱਲੋਂ ਅਸਤੀਫ਼ਾ
Share this post via:

ਚੀਨ ਦੇ ਇੱਕ ਕਾਰੋਬਾਰੀ ਤੋਂ ਪ੍ਰਾਪਤ ਡੋਨੇਸ਼ਨ ਦੇ ਚੀਨ ਵੱਲੋਂ ਕਥਿਤ ਵਿਦੇਸ਼ੀ ਦਖ਼ਲ ਦੇ ਚਲ ਰਹੇ ਵਿਵਾਦ ਨਾਲ ਜੋੜੇ ਜਾਣ ਕਾਰਨ ਪੀਅਰ ਐਲੀਅਟ ਟ੍ਰੂਡੋ ਫ਼ਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸਮੁੱਚੇ ਬੋਰਡ ਔਫ਼ ਡਾਇਰੈਕਟਰਜ਼ ਨੇ ਅਸਤੀਫ਼ਾ ਦੇ ਦਿੱਤਾ ਹੈ। ਇੱਕ ਬਿਆਨ ਵਿਚ ਫ਼ਾਊਂਡੇਸ਼ਨ ਨੇ ਕਿਹਾ ਕਿ 2016 ਵਿਚ ਚੀਨ ਸਰਕਾਰ ਨਾਲ ਜੁੜੇ ਇੱਕ ਕਾਰੋਬਾਰੀ ਵੱਲੋਂ ਦਿੱਤੀ 200,000 ਡਾਲਰ ਦੀ ਡੋਨੇਸ਼ਨ ਨੇ ਫ਼ਾਊਂਡੇਸ਼ਨ ਦੀ ਮੈਨੇਜਮੈਂਟ ਅਤੇ ਬੋਰਡ ਔਫ਼ ਡਾਇਰੇਕਟਰਜ਼, ਅਤੇ ਨਾਲ ਹੀ ਸਟਾਫ਼ ਅਤੇ ਕਮਿਊਨਿਟੀ ‘ਤੇ ਬੇਹੱਦ ਬੋਝ ਪਾ ਦਿੱਤਾ ਹੈ।

ਪਿਛਲੇ ਮਹੀਨੇ ਇਸ ਚੈਰਿਟੀ ਸੰਸਥਾ ਨੇ ਐਲਾਨ ਕੀਤਾ ਸੀ ਕਿ ਉਹ ਇਸ ਡੋਨੇਸ਼ਨ ਨੂੰ ਵਾਪਸ ਕਰ ਦਵੇਗੀ। ਕੰਜ਼ਰਵੇਟਿਵਜ਼ ਨੇ ਇਸ ਮਾਮਲੇ ‘ਤੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਇਸ ਡੋਨੇਸ਼ਨ ਨੇ 2021 ਦੀਆਂ ਫ਼ੈਡਰਲ ਚੋਣਾਂ ਦੀ ਅਖੰਡਤਾ ਬਾਰੇ ਇੱਕ ਸਰਕਾਰੀ ਰਿਪੋਰਟ ਨਾਲ ਸਮਝੌਤਾ ਕੀਤਾ ਹੈ ਅਤੇ ਰਿਪੋਰਟ ਬਾਰੇ ਬੇਇਤਬਾਰੀ ਪੈਦਾ ਹੁੰਦੀ ਹੈ। ਫ਼ਾਊਂਡੇਸ਼ਨ ਨੇ ਬਿਆਨ ਵਿਚ ਕਿਹਾ, ਫ਼ਾਊਂਡੇਸ਼ਨ ਦਾ ਰਾਜਨੀਤੀਕਰਨ ਹੋਣ ਕਰਕੇ ਪੈਦਾ ਹੋਏ ਨਤੀਜਿਆਂ ਨੇ ਯਥਾਸਥਿਤੀ ਜਾਰੀ ਰੱਖਣਾ ਅਸੰਭਵ ਬਣਾ ਦਿੱਤਾ ਹੈ, ਇਸ ਕਰਕੇ ਵੁਲੰਟੀਅਰ ਬੋਰਡ ਔਫ਼ ਡਾਇਰੈਕਟਰਜ਼ ਅਤੇ ਪ੍ਰੈਜ਼ੀਡੈਂਟ ਤੇ ਸੀਈਓ ਨੇ ਅਸਤੀਫ਼ੇ ਦੇ ਦਿੱਤੇ ਹਨ

ਇਹ ਫ਼ਾਊਂਡੇਸ਼ਨ ਸੁਤੰਤਰ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਇਸ ਵਿਚ ਕੋਈ ਸ਼ਮੂਲੀਅਤ ਨਹੀਂ ਹੈ। ਇਹ ਚੈਰਿਟੀ ਸੰਸਥਾ, ਸਾਬਕਾ ਪ੍ਰਧਾਨ ਮੰਤਰੀ ਪੀਅਰ ਐਲੀਅਟ ਟ੍ਰੂਡੋ ਦੇ ਸਨਮਾਨ ਵਿਚ 2001 ਵਿਚ ਸਥਾਪਿਤ ਕੀਤੀ ਗਈ ਸੀ ਅਤੇ ਇਹ ਸਕਾਲਰਸ਼ਿਪਾਂ, ਮੈਂਟਰਸ਼ਿਪ ਅਤੇ ਫ਼ੈਲੋਸ਼ਿਪਾਂ ਨੂੰ ਫ਼ੰਡ ਕਰਦੀ ਹੈ।ਬਿਆਨ ਵਿਚ ਕਿਹਾ ਗਿਆ ਹੈ ਜਦੋਂ ਤੱਕ ਇਕ ਨਵਾਂ ਬੋਰਡ ਨਿਯੁਕਤ ਨਹੀਂ ਹੁੰਦਾ ਉਦੋਂ ਤੱਕ ਤਿੰਨ ਡਾਇਰੈਕਟਰ ਚੈਰਿਟੀ ਦੇ ਕੰਮ ਨੂੰ ਜਾਰੀ ਰੱਖਣ ਲਈ ਅੰਤਰਿਮ ਆਧਾਰ ‘ਤੇ ਬਣੇ ਰਹਿਣਗੇ । ਫਾਊਂਡੇਸ਼ਨ ਦੀ ਵੈੱਬਸਾਈਟ ਅਨੁਸਾਰ ਬੋਰਡ ਔਫ਼ ਡਾਇਰੈਕਟਰਜ਼ ਦੇ ਛੇ ਮੈਂਬਰ ਹਨ।ਪਾਸਕਲ ਫ਼ੌਰਨੀਏ ਲਗਭਗ ਪੰਜ ਸਾਲਾਂ ਤੋਂ ਫ਼ਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਦੇ ਅਹੁਦੇ ‘ਤੇ ਸਨ।

ਸੀਬੀਸੀ ਨਿਊਜ਼