GTA News Media

Top Info Bar
22.1°C Toronto Loading date...
Canada Featured

ਲੰਘੇ 5 ਸਾਲਾਂ ਦੌਰਾਨ 20 ਹਜ਼ਾਰ ਤੋਂ ਵਧੇਰੇ ਭਾਰਤੀ ਇਮੀਗ੍ਰੈਂਟਸ ਪਹੁੰਚੇ ਸਸਕੈਚਵਨ

ਲੰਘੇ 5 ਸਾਲਾਂ ਦੌਰਾਨ 20 ਹਜ਼ਾਰ ਤੋਂ ਵਧੇਰੇ ਭਾਰਤੀ ਇਮੀਗ੍ਰੈਂਟਸ ਪਹੁੰਚੇ ਸਸਕੈਚਵਨ
Share this post via:

ਸਸਕੈਚਵਨ ਵਿੱਚ ਆਉਣ ਵਾਲੇ ਇਮੀਗ੍ਰੈਂਟਸ ਵਿੱਚੋਂ ਭਾਰਤੀਆਂ ਦਾ ਪਹਿਲਾਂ ਸਥਾਨ ਹੈ। ਲੰਘੇ 5 ਸਾਲਾਂ ਦੌਰਾਨ ਪ੍ਰੋਵਿੰਸ ਵਿੱਚ ਆਉਣ ਵਾਲੇ ਕੁੱਲ ਪ੍ਰਵਾਸੀਆਂ ਵਿੱਚੋਂ 28 ਫ਼ੀਸਦੀ ਹਿੱਸਾ ਭਾਰਤੀਆਂ ਦਾ ਹੈ। ਸਸਕੈਚਵਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ 2018 ਤੋਂ 2022 ਅਨੁਸਾਰ 71,394 ਇਮੀਗ੍ਰੈਂਟਸ ਪ੍ਰੋਵਿੰਸ ਵਿੱਚ ਆਏ ਹਨ। ਇਸ ਸਮੇਂ ਦੌਰਾਨ 20,162 ਭਾਰਤੀ ਇਮੀਗ੍ਰੈਂਟਸ ਨੇ ਪ੍ਰੋਵਿੰਸ ਨੂੰ ਚੁਣਿਆ ਹੈ।

ਅੰਕੜਿਆਂ ਮੁਤਾਬਿਕ ਦੂਸਰਾ ਸਥਾਨ ਫ਼ਿਲਪੀਨ ਮੂਲ ਦੇ ਲੋਕਾਂ ਹੈ। ਇਹਨਾਂ 5 ਵਰ੍ਹਿਆਂ ਦੌਰਾਨ 8,504 ਫ਼ਿਲਪੀਨ ਮੂਲ ਦੇ ਵਿਅਕਤੀ ਸਸਕੈਚਵਨ ਵਿੱਚ ਆਏ ਹਨ। ਭਾਰਤ ਦੇ ਗਵਾਂਢੀ ਦੇਸ਼ ਪਾਕਿਸਤਾਨ ਤੋਂ ਸਿਰਫ਼ 2,944 ਇਮੀਗ੍ਰੈਂਟਸ ਸਸਕੈਚਵਨ ਆਏ ਹਨ। ਪ੍ਰੋਵਿੰਸ ਵਿੱਚ ਆਉਣ ਵਾਲੇ ਇਮੀਗ੍ਰੈਂਟਸ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। 2018 ਦੌਰਾਨ 15,508 ਇਮੀਗ੍ਰੈਂਟਸ ਨੇ ਸਸਕੈਚਵਨ ਨੂੰ ਚੁਣਿਆ ਅਤੇ 2022 ਦੌਰਾਨ ਇਹ ਗਿਣਤੀ ਵੱਧ ਕੇ 21,637 ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਸਕੈਚਵਨ ਦੀ ਆਬਾਦੀ ਕਰੀਬ 12 ਲੱਖ ਹੈ। ਪ੍ਰੋਵਿੰਸ ਦਾ ਰਕਬਾ 6 ਲੱਖ 51 ਹਜ਼ਾਰ ਹੈ।