GTA News Media

Top Info Bar
22.1°C Toronto Loading date...
Canada

ਕੈਨੇਡਾ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਰੂਸ-ਪੱਖੀ ਹੈਕਰਾਂ ਨੇ ਕੀਤਾ ਹੈਕ

ਕੈਨੇਡਾ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਰੂਸ-ਪੱਖੀ ਹੈਕਰਾਂ ਨੇ ਕੀਤਾ ਹੈਕ
Share this post via:

ਯੂਕਰੇਨ ਦੇ ਪ੍ਰਧਾਨ ਮੰਤਰੀ ਦੇ ਕੈਨੇਡਾ ਦੌਰੇ ਦੌਰਾਨ ਕਈ ਸਰਕਾਰੀ ਵੈੱਬਸਾਈਟਾਂ ‘ਤੇ ਸਾਈਬਰ ਹਮਲੇ ਹੋਏ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦਾ ਕਹਿਣਾ ਹੈ ਕਿ ਉਹ ਸਰਕਾਰੀ ਵੈੱਬਸਾਈਟ ਨੂੰ ਠੱਪ ਕਰਨ ਦਾ ਸਿਹਰਾ ਲੈਣ ਵਾਲੇ ਰੂਸ-ਪੱਖੀ ਹੈਕਰਾਂ ਤੋਂ ਘਬਰਾਉਣਗੇ ਜਾਂ ਰੁਕਣਗੇ ਨਹੀਂ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਮੰਗਲਵਾਰ ਸਵੇਰ ਤੋਂ ਕੁਝ ਘੰਟਿਆਂ ਲਈ ਲੋਡ ਨਹੀਂ ਹੋ ਰਹੀ ਸੀ। ਸੈਨੇਟ ਦੀ ਵੈੱਬਸਾਈਟ ਨੂੰ ਵੀ ਸੋਮਵਾਰ ਨੂੰ ਦਿੱਕਤ ਪੇਸ਼ ਆਈ ਸੀ।

ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸ਼ਮਾਈਹੈਲ ਟੋਰੌਂਟੋ ਆਏ ਹੋਏ ਹਨ। ਕੈਨੇਡਾ ਵਿਚ ਸਾਈਬਰ ਸੁਰੱਖਿਆ ਦੀ ਨਿਗਰਾਨੀ ਕਰਨ ਵਾਲੀ ਖ਼ੂਫ਼ੀਆ ਏਜੰਸੀ, ਕਮਿਊਨੀਕੇਸ਼ਨਜ਼ ਸਿਕਿਓਰਟੀ ਇਸਟੈਬਲਿਸ਼ਮੈਂਟ (CSE) ਨੇ ਕਿਹਾ ਕਿ ਯੂਕਰੇਨ ਦੇ ਅਧਿਕਾਰੀਆਂ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ਾਂ ‘ਤੇ ਸਾਈਬਰ ਹਮਲੇ ਹੋਣੇ ਕੋਈ ਨਵੀਂ ਗੱਲ ਨਹੀਂ ਹੈ। ਇੱਕ ਰੂਸ-ਪੱਖੀ ਹੈਕਿੰਗ ਸਮੂਹ ਨੇ ਦੋਵੇਂ ਸਾਈਬਰ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਰੂਸ ਦਾ ਕੁਝ ਘੰਟਿਆਂ ਲਈ ਕੈਨੇਡਾ ਸਰਕਾਰ ਦੇ ਵੈਬ ਪੇਜ ਨੂੰ ਠੱਪ ਕਰਨ ਦੇ ਯੋਗ ਹੋਣਾ, ਕਿਸੇ ਵੀ ਤਰ੍ਹਾਂ ਕੈਨੇਡਾ ਵੱਲੋਂ ਯੂਕਰੇਨ ਦੇ ਅਟੁੱਟ ਸਮਰਥਨ ਨੂੰ ਪ੍ਰਭਾਵਿਤ ਨਹੀਂ ਕਰੇਗਾ।