GTA News Media

Top Info Bar
22.1°C Toronto Loading date...
Punjab

ਮੁੱਖ ਮੰਤਰੀ ਚੰਨੀ ਆਪਣੇ ਬੇਟੇ ਦੇ ਵਿਆਹ ਵਾਲੀ ਗੱਡੀ ਆਪ ਚਲਾ ਕੇ ਆਨੰਦ ਕਾਰਜ ‘ਚ ਪਹੁੰਚੇ

ਮੁੱਖ ਮੰਤਰੀ ਚੰਨੀ ਆਪਣੇ ਬੇਟੇ ਦੇ ਵਿਆਹ ਵਾਲੀ ਗੱਡੀ ਆਪ ਚਲਾ ਕੇ ਆਨੰਦ ਕਾਰਜ ‘ਚ ਪਹੁੰਚੇ
Share this post via:

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਪੁੱਤਰ ਦੇ ਵਿਆਹ ਲਈ ਗੱਡੀ ਆਪ ਚਲਾ ਕੇ  ਗੁਰਦੁਆਰਾ ਸਾਹਿਬ ਆਨੰਦ ਕਾਰਜ ‘ਚ ਪਹੁੰਚੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਦੇ ਸਾਰੇ ਕਾਰਜ ਬਿਨਾਂ ਕਿਸੇ ਦਿਖਾਵੇ ਦੇ ਸਰਲ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਵੇਰੇ ਮੁੱਖ ਮੰਤਰੀ ਨੇ ਰਵਾਇਤੀ ਗਾਇਕਾਂ ਦੀ ਟੀਮ ਨਾਲ ਆਪ ਪੁਰਾਣੇ ਸਾਜ਼ ਵਜਾਏ ਅਤੇ ਸ਼ਗਨਾਂ ਦੀਆਂ ਰਸਮਾਂ ਸਾਦੇ ਢੰਗ ਨਾਲ ਕਰਵਾਈਆਂ।

ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਕਈ ਹੋਰ ਆਗੂ ਅੱਜ ਨਵੇਂ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਲਈ ਮੁਹਾਲੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਪੀ ਸੋਨੀ, ਰਾਜਪਾਲ ਪੰਜਾਬ ਬਨਵਾਰੀ ਲਾਲ ਪਰੋਹਿਤ, ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ, ਡਾ: ਬਰਜਿੰਦਰ ਸਿੰਘ ਹਮਦਰਦ, ਹਰੀਸ਼ ਰਾਵਤ ਪੰਜਾਬ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ, ਕੁਲਜੀਤ ਸਿੰਘ ਨਾਗਰਾ, ਆਵਾਜਾਈ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ, ਸਿੱਖਿਆ ਮੰਤਰੀ ਪ੍ਰਗਟ ਸਿੰਘ, ਵਿਧਾਇਕ ਅਮਰੀਕ ਸਿੰਘ, ਗੁਰਕੀਰਤ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਲੁਧਿਆਣਾ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਘੁੱਗੀ, ਬੀਰ ਦਵਿੰਦਰ ਸਿੰਘ, ਸੁੱਖ ਸਰਕਾਰੀਆ, ਪ੍ਰਤਾਪ ਸਿੰਘ ਬਾਜਵਾ, ਰਜ਼ੀਆ ਸੁਲਤਾਨਾ , ਸੁਖਪਾਲ ਖਹਿਰਾ ਸਮੇਤ ਵੱਖ -ਵੱਖ ਸ਼ਖਸੀਅਤਾਂ ਹਾਜ਼ਰ ਸਨ।