GTA News Media

Top Info Bar
22.1°C Toronto Loading date...
Entertainment

ਗਾਇਕ ਤਰਸੇਮ ਜੱਸੜ ਦਾ ਸੁਪਨਾ ਹੋਇਆ ਪੂਰਾ, ਚਾਰ ਸਾਲ ਦੀ ਮੇਹਨਤ ਲਿਆਈ ਰੰਗ

ਗਾਇਕ ਤਰਸੇਮ ਜੱਸੜ ਦਾ ਸੁਪਨਾ ਹੋਇਆ ਪੂਰਾ, ਚਾਰ ਸਾਲ ਦੀ ਮੇਹਨਤ ਲਿਆਈ ਰੰਗ
Share this post via:

ਤਰਸੇਮ ਜੱਸੜ ਪੰਜਾਬੀ ਇੰਡਸਟਰੀ ਦੇ ਗਾਇਕਾਂ ‘ਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇਕ ਹਿੱਟ ਗਾਣੇ ਦਿੱਤੇ ਹਨ। ਤਰਸੇਮ ਦੇ ਹਰ ਗਾਣੇ ਤੇ ਫ਼ਿਲਮ ਨੂੰ ਫੈਨਸ ਨੇ ਕਾਫ਼ੀ ਸਲਾਹਿਆ ਹੈ। ਹਾਲ ਹੀ ਉਸ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤਰਸੇਮ ਜੱਸੜ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਕਿਵੇਂ ਆਪਣੇ ਡਰੀਮ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਗਾਇਕ ਨੇ 4 ਸਾਲ ਮਿਹਨਤ ਕੀਤੀ।

ਦਰਅਸਲ, ਤਰਸੇਮ ਜੱਸੜ ਦੀ ਫਿਲਮ ‘ਮਸਤਾਨੇ’ ਆ ਰਹੀ ਹੈ। ਗਾਇਕ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਡਰੀਮ ਪ੍ਰੋਜੈਕਟ ਹੈ। ਜੋ ਕਿ ਪੰਜਾਬੀ ਸਿਨੇਮਾ ਨੂੰ ਨਵਾਂ ਮੋੜ ਦੇਵੇਗੀ। ਜੱਸੜ ਨੇ ਪੋਸਟ ‘ਚ ਕਿਹਾ, ‘ਪੰਜਾਬੀ ਸਿਨੇਮਾ ਦਾ ਨਵਾਂ ਦੌਰ ‘ਮਸਤਾਨੇ’। ਇੱਕ ਅਜਿਹਾ ਡਰੀਮ ਪ੍ਰੋਜੈਕਟ ਜਿਸ ‘ਤੇ ਚਾਰ ਸਾਲ ਲੱਗੇ। ਪਿਛਲੇ ਕਈ ਸਾਲਾਂ ਤੋਂ ਜਿਸ ਫਿਲਮ ਦਾ ਨਾਮ ਤੇ ਜਿਸ ਦੇ ਬਾਰੇ ਹਮੇਸ਼ਾ ਦੱਸਦਾ ਰਿਹਾ, ਆਖਰਕਾਰ ਉਹ ਸੁਪਨਾ ਪੂਰਾ ਹੋ ਹੀ ਗਿਆ। ਫਿਲਮ ਦਾ ਪੋਸਟਰ ਜਲਦ ਸਾਂਝਾ ਕਰਾਂਗੇ।