ਓਨਟਾਰੀਓ ਲਿਬਰਲ 2 ਦਸੰਬਰ ਨੂੰ ਕਰਨਗੇ ਨਵੇਂ ਲੀਡਰ ਦਾ ਐਲਾਨ
ਓਨਟਾਰੀਓ ਦੀ ਲਿਬਰਲ ਪਾਰਟੀ 2 ਦਸੰਬਰ ਨੂੰ ਨਵੇਂ ਲੀਡਰ ਦਾ ਐਲਾਨ ਕਰਨ ਜਾ ਰਹੀ ਹੈ। 2022 ਵਿੱਚ ਚੋਣਾਂ ਦੌਰਾਨ ਤਤਕਾਲੀ ਪਾਰਟੀ ਆਗੂ ਸਟੀਵਨ ਡੈਲ ਡੂਕਾ ਨੇ ਲੋੜੀਂਦੀਆਂ ਸੀਟਾਂ ਨਾ ਜਿੱਤਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਲਿਬਰਲ ਪਾਰਟੀ ਦੀ ਲੜੀਵਾਰ ਦੂਜੀ ਹਾਰ ਹੋਈ ਸੀ। ਲਿਬਰਲਾਂ ਵੱਲੋਂ ਆਪਣਾ ਆਗੂ ਚੁਣੇ ਜਾਣ ਲਈ ਨਿਯਮਾਂ ਤੇ ਸਮਾਂ ਸੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਅਹੁਦੇ ਦੀ ਦੌੜ ਦੌਰਾਨ ਉਨ੍ਹਾਂ ਵੱਲੋਂ ਪ੍ਰੋਵਿੰਸ ਭਰ ਵਿੱਚ ਪੰਜ ਡਿਬੇਟਸ ਕਰਵਾਈਆਂ ਜਾਣਗੀਆਂ।
ਇਸ ਅਹਦੁੇ ਲਈ ਐਮਪੀ ਨੇਟ ਅਰਸਕਾਈਨ ਸਮਿੱਥ, ਐਮਪੀ ਤੇ ਓਨਟਾਰੀਓ ਤੋਂ ਸਾਬਕਾ ਕੈਬਨਿਟ ਮੰਤਰੀ ਯਾਸਿਰ ਨਕਵੀ ਤੇ ਮੌਜੂਦਾ ਪ੍ਰੋਵਿੰਸ਼ੀਅਲ ਕਾਕਸ ਮੈਂਬਰ ਤੇ ਸਾਬਕਾ ਐਮਪੀ ਟੈੱਡ ਹਸੂ ਸੰਭਾਵੀ ਉਮੀਦਵਾਰਾਂ ਵਿੱਚ ਸ਼ਾਮਲ ਹਨ। ਲਿਬਰਲਾਂ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਅਧਿਕਾਰਤ ਉਮੀਦਵਾਰ ਰਜਿਸਟ੍ਰੇਸ਼ਨ ਲਈ ਸ਼ੁਰੂਆਤੀ ਮਿਤੀ ਦਾ ਐਲਾਨ ਕਰਨਗੇ, ਪਰ ਅੰਤਮ ਤਾਰੀਖ 5 ਸਤੰਬਰ ਰੱਖੀ ਗਈ ਹੈ ਅਤੇ ਉਮੀਦਵਾਰਾਂ ਨੂੰ ਐਂਟਰੀ ਫੀਸ ਦੇ ਰੂਪ ਵਿੱਚ $100,000 ਤੇ ਰਿਫੰਡੇਬਲ $25,000 ਦਾ ਡਿਪਾਜਿ਼ਟ ਜਮ੍ਹਾਂ ਕਰਵਾਉਣਾ ਹੋਵੇਗਾ।