GTA News Media

Top Info Bar
22.1°C Toronto Loading date...
Canada

ਕੈਨੇਡਾ ਨੂੰ ਖੇਤੀ ‘ਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ 30,000 ਇਮੀਗ੍ਰੈਂਟਸ ਦੀ ਲੋੜ: ਰਿਪੋਰਟ

ਕੈਨੇਡਾ ਨੂੰ ਖੇਤੀ ‘ਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ 30,000 ਇਮੀਗ੍ਰੈਂਟਸ ਦੀ ਲੋੜ: ਰਿਪੋਰਟ
Share this post via:

ਆਰਬੀਸੀ ਦੀ ਇੱਕ ਨਵੀਂ ਰਿਪੋਰਟ ਮੁਤਾਬਿਕ ਅਗਲੇ 10 ਸਾਲਾਂ ਵਿਚ ਤਕਰੀਬਨ 40 ਫ਼ੀਸਦੀ ਕੈਨੇਡੀਅਨ ਕਿਸਾਨ ਆਪਣੇ ਕਿੱਤੇ ਤੋਂ ਰਿਟਾਇਰ ਹੋ ਸਕਦੇ ਹਨ, ਅਤੇ 66 ਫ਼ੀਸਦੀ ਕਿਸਾਨਾਂ ਕੋਲ ਆਪਣਾ ਕਿੱਤਾ ਅਤੇ ਵਿਰਸਾ ਅੱਗੇ ਸੌਂਪਣ ਬਾਬਤ ਕੋਈ ਪਲਾਨ ਨ੍ਹੀਂ ਹੈ। ਰਿਸਰਚਰਾਂ ਦਾ ਮੰਨਣਾ ਹੈ ਕਿ ਇਸੇ ਸਮੇਂ ਦੌਰਾਨ ਖੇਤੀਬਾੜੀ ਉਦਯੋਗ ਵਿਚ 24,000 ਫ਼ਾਰਮ, ਨਰਸਰੀ ਅਤੇ ਗ੍ਰੀਨਹਾਊਣ ਵਰਕਰਾਂ ਦੀ ਵੀ ਘਾਟ ਹੋਵੇਗੀ। ਇਸ ਘਾਟ ਨੂੰ ਪੂਰਾ ਕਰਨ ਲਈ ਕੈਨੇਡਾ ਖ਼ਾਸ ਤੌਰ ‘ਤੇ 30,000 ਖੇਤੀ-ਕੇਂਦਰਿਤ ਨਵੇਂ ਪਰਵਾਸੀਆਂ ਨੂੰ ਕੈਨੇਡਾ ਲਿਆਉਣ ਲਈ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਅਪਡੇਟ ਕਰੇ।

ਇੱਕ ਹੱਲ ਵੱਜੋਂ, ਰਿਪੋਰਟ ਵਿਚ ਤਜਰਬੇਕਾਰ ਟੈਂਪਰੇਰੀ ਫ਼ੌਰਨ ਵਰਕਰਜ਼ (TFW) ਨੂੰ PR ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਵੀ ਸੁਝਾਅ ਦਿੱਤਾ ਗਿਆ ਹੈ। ਰਿਪੋਰਟ ਦੇ ਸਹਿ-ਲੇਖਕ ਅਤੇ ਯੂਨਿਵਰਸਿਟੀ ਔਫ਼ ਗੁਐਲਫ਼ ਦੇ ਐਰੇਲ ਫ਼ੂਡ ਇੰਸਟੀਟਿਊਟ ਦੇ ਡਾਇਰੈਕਟਰ, ਇਵੈਨ ਫ਼੍ਰੇਜ਼ਰ ਦਾ ਕਹਿਣਾ ਹੈ ਕਿ TFW ਪ੍ਰੋਗਰਾਮ ਕਾਮਿਆਂ ਦੀ ਘਾਟ ਦੀ ਸਮੱਸਿਆ ਦੀ ਸਤ੍ਹਾ ‘ਤੇ ਹੀ ਡੀਲ ਕਰਦਾ ਹੈ ਪਰ ਇਸਨੂੰ ਮੁਕੰਮਲ ਤੌਰ ‘ਤੇ ਹੱਲ ਨਹੀਂ ਕਰ ਰਿਹਾ।

ਇਮੀਗ੍ਰੇਸ਼ਨ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਮਾਈਗ੍ਰੈਂਟ ਵਰਕਰਾਂ ਨੂੰ PR ਦੇਣੀ ਕਾਮਿਆਂ ਦੀ ਘਾਟ ਦੀ ਸਮੱਸਿਆ ਦਾ ਹੱਲ ਨਹੀਂ ਹੈ। ਉਸਨੇ ਕਿਹਾ ਕਿ ਮਾਈਗ੍ਰੈਂਟ ਵਰਕਰਜ਼ ਖੇਤੀਬਾੜੀ ਸੈਕਟਰ ਵਿਚ ਉਦੋਂ ਹੀ ਬਰਕਰਾਰ ਰਹਿਣਗੇ, ਜੇ ਉਨ੍ਹਾਂ ਨੂੰ ਚੰਗੀ ਤਨਖ਼ਾਹ, ਕੰਮਕਾਜ ਦੀ ਚੰਗੀ ਸਥਿਤੀ ਅਤੇ ਲੰਬਾਂ ਸਮਾਂ ਨੌਕਰੀ ਬਰਕਰਾਰ ਰਹਿਣ ਦੀ ਸੰਭਾਵਨਾ ਦਿਖੇਗੀ।